10ਸ਼ਾਊਲ ਦਾ ਪੁੱਤਰ ਈਸ਼-ਬੋਸ਼ੇਥ ਦੀ ਉਮਰ ਚਾਲੀ ਸਾਲਾਂ ਸੀ ਜਦੋਂ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦਾ ਗੋਤ ਦਾਵੀਦ ਪ੍ਰਤੀ ਵਫ਼ਾਦਾਰ ਰਹੀ।
11ਦਾਵੀਦ ਦਾ ਯਹੂਦਾਹ ਉੱਤੇ ਹੇਬਰੋਨ ਵਿੱਚੋਂ ਰਾਜ ਕਰਨ ਦਾ ਸਮਾਂ ਸੱਤ ਸਾਲ ਅਤੇ ਛੇ ਮਹੀਨੇ ਸੀ।
12ਨੇਰ ਦਾ ਪੁੱਤਰ ਅਬਨੇਰ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦੇ ਆਦਮੀਆਂ ਨਾਲ, ਮਾਹਾਨਾਇਮ ਛੱਡ ਕੇ ਗਿਬਓਨ ਵਿੱਚ ਆਏ।
13ਜ਼ੇਰੂਇਯਾਹ ਦਾ ਪੁੱਤਰ ਯੋਆਬ ਅਤੇ ਦਾਵੀਦ ਦੇ ਆਦਮੀ ਬਾਹਰ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ। ਇੱਕ ਟੋਲਾ ਤਲਾਬ ਦੇ ਇੱਕ ਪਾਸੇ ਅਤੇ ਇੱਕ ਟੋਲਾ ਦੂਜੇ ਪਾਸੇ ਬੈਠ ਗਿਆ।
14ਤਦ ਅਬਨੇਰ ਨੇ ਯੋਆਬ ਨੂੰ ਕਿਹਾ, “ਆਓ, ਕੁਝ ਜਵਾਨ ਉੱਠ ਕੇ ਸਾਡੇ ਸਾਹਮਣੇ ਲੜਨ।” ਯੋਆਬ ਨੇ ਕਿਹਾ, “ਠੀਕ ਹੈ, ਉਨ੍ਹਾਂ ਨੂੰ ਇਹ ਕਰਨ ਦਿਓ।”