11ਦਾਵੀਦ ਦਾ ਯਹੂਦਾਹ ਉੱਤੇ ਹੇਬਰੋਨ ਵਿੱਚੋਂ ਰਾਜ ਕਰਨ ਦਾ ਸਮਾਂ ਸੱਤ ਸਾਲ ਅਤੇ ਛੇ ਮਹੀਨੇ ਸੀ।
12ਨੇਰ ਦਾ ਪੁੱਤਰ ਅਬਨੇਰ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦੇ ਆਦਮੀਆਂ ਨਾਲ, ਮਾਹਾਨਾਇਮ ਛੱਡ ਕੇ ਗਿਬਓਨ ਵਿੱਚ ਆਏ।
13ਜ਼ੇਰੂਇਯਾਹ ਦਾ ਪੁੱਤਰ ਯੋਆਬ ਅਤੇ ਦਾਵੀਦ ਦੇ ਆਦਮੀ ਬਾਹਰ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ। ਇੱਕ ਟੋਲਾ ਤਲਾਬ ਦੇ ਇੱਕ ਪਾਸੇ ਅਤੇ ਇੱਕ ਟੋਲਾ ਦੂਜੇ ਪਾਸੇ ਬੈਠ ਗਿਆ।
14ਤਦ ਅਬਨੇਰ ਨੇ ਯੋਆਬ ਨੂੰ ਕਿਹਾ, “ਆਓ, ਕੁਝ ਜਵਾਨ ਉੱਠ ਕੇ ਸਾਡੇ ਸਾਹਮਣੇ ਲੜਨ।” ਯੋਆਬ ਨੇ ਕਿਹਾ, “ਠੀਕ ਹੈ, ਉਨ੍ਹਾਂ ਨੂੰ ਇਹ ਕਰਨ ਦਿਓ।”
15ਇਸ ਲਈ ਉਹ ਖੜੇ ਹੋਏ ਅਤੇ ਤਦ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਵੀਦ ਦੇ ਸੇਵਕਾਂ ਵੱਲੋਂ ਵੀ ਬਾਰਾ ਜੁਆਨ ਨਿੱਕਲੇ।