14ਤਦ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਸੇਲਾਹ ਵਿੱਚ ਸ਼ਾਊਲ ਦੇ ਪਿਤਾ ਕੀਸ਼ ਦੀ ਕਬਰ ਵਿੱਚ ਰੱਖ ਦਿੱਤਾ। ਸਭ ਕੁਝ ਰਾਜੇ ਦੇ ਹੁਕਮ ਅਨੁਸਾਰ ਹੁੰਦਾ ਸੀ। ਜਦੋਂ ਇਹ ਸਭ ਹੋ ਗਿਆ ਤਾਂ ਪਰਮੇਸ਼ਵਰ ਨੇ ਦੇਸ਼ ਦੀ ਪੁਕਾਰ ਦਾ ਜਵਾਬ ਦਿੱਤਾ।
15ਫ਼ਲਿਸਤੀਨੀਆਂ ਅਤੇ ਇਸਰਾਏਲੀਆਂ ਵਿਚਕਾਰ ਫਿਰ ਜੰਗ ਛਿੜ ਗਈ। ਦਾਵੀਦ ਆਪਣੀ ਫ਼ੌਜ ਲੈ ਕੇ ਉਨ੍ਹਾਂ ਨਾਲ ਲੜਿਆ। ਦਾਵੀਦ ਲੜ ਕੇ ਥੱਕ ਗਿਆ ਸੀ।
16ਉਸ ਵੇਲੇ ਦੈਂਤ ਦੇ ਪੁੱਤਰਾਂ ਵਿੱਚੋਂ ਇਸ਼ਬੀ ਬੇਨੋਬ ਨੇ ਜਿਸ ਦੇ ਬਰਛੇ ਦਾ ਭਾਰ ਸਾਢੇ ਤਿੰਨ ਕਿੱਲੋ ਸੀ। ਉਸ ਨੇ ਨਵੀਂ ਤਲਵਾਰ ਪਹਿਨੀ ਹੋਈ ਸੀ। ਉਹ ਦਾਵੀਦ ਨੂੰ ਮਾਰਨਾ ਚਾਹੁੰਦਾ ਸੀ।
17ਪਰ ਜ਼ੇਰੂਇਯਾਹ ਦਾ ਪੁੱਤਰ ਅਬੀਸ਼ਾਈ ਦਾਵੀਦ ਦੀ ਮਦਦ ਲਈ ਆਇਆ। ਉਸ ਨੇ ਫ਼ਲਿਸਤੀ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਦਾਵੀਦ ਦੇ ਸਿਪਾਹੀਆਂ ਨੇ ਉਸ ਤੋਂ ਸਹੁੰ ਖਾਧੀ ਕਿ ਉਹ ਹੁਣ ਤੋਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਵੇਗਾ, ਨਹੀਂ ਤਾਂ ਇਸਰਾਏਲ ਦੇ ਖ਼ਾਨਦਾਨ ਦਾ ਦੀਵਾ ਬੁਝ ਜਾਵੇਗਾ।
18ਕੁਝ ਸਮੇਂ ਦੇ ਬਾਅਦ ਗੋਬ ਨਾਮ ਦੇ ਸਥਾਨ ਉੱਤੇ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਫਾ ਨੂੰ ਮਾਰ ਦਿੱਤਾ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ।