2 ਸ਼ਮੁਏਲ 21

ਪਰ ਜ਼ੇਰੂਇਯਾਹ ਦਾ ਪੁੱਤਰ ਅਬੀਸ਼ਾਈ ਦਾਵੀਦ ਦੀ ਮਦਦ ਲਈ ਆਇਆ। ਉਸ ਨੇ ਫ਼ਲਿਸਤੀ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਦਾਵੀਦ ਦੇ ਸਿਪਾਹੀਆਂ ਨੇ ਉਸ ਤੋਂ ਸਹੁੰ ਖਾਧੀ ਕਿ ਉਹ ਹੁਣ ਤੋਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਵੇਗਾ, ਨਹੀਂ ਤਾਂ ਇਸਰਾਏਲ ਦੇ ਖ਼ਾਨਦਾਨ ਦਾ ਦੀਵਾ ਬੁਝ ਜਾਵੇਗਾ।

2 Samuel 21:17 (UKJV) But Abishai the son of Zeruiah helped him, and stroke the Philistine, and killed him. Then the men of David swore unto him, saying, You shall go no more out with us to battle, that you quench not the light of Israel.

15ਫ਼ਲਿਸਤੀਨੀਆਂ ਅਤੇ ਇਸਰਾਏਲੀਆਂ ਵਿਚਕਾਰ ਫਿਰ ਜੰਗ ਛਿੜ ਗਈ। ਦਾਵੀਦ ਆਪਣੀ ਫ਼ੌਜ ਲੈ ਕੇ ਉਨ੍ਹਾਂ ਨਾਲ ਲੜਿਆ। ਦਾਵੀਦ ਲੜ ਕੇ ਥੱਕ ਗਿਆ ਸੀ।

16ਉਸ ਵੇਲੇ ਦੈਂਤ ਦੇ ਪੁੱਤਰਾਂ ਵਿੱਚੋਂ ਇਸ਼ਬੀ ਬੇਨੋਬ ਨੇ ਜਿਸ ਦੇ ਬਰਛੇ ਦਾ ਭਾਰ ਸਾਢੇ ਤਿੰਨ ਕਿੱਲੋ ਸੀ। ਉਸ ਨੇ ਨਵੀਂ ਤਲਵਾਰ ਪਹਿਨੀ ਹੋਈ ਸੀ। ਉਹ ਦਾਵੀਦ ਨੂੰ ਮਾਰਨਾ ਚਾਹੁੰਦਾ ਸੀ।

17ਪਰ ਜ਼ੇਰੂਇਯਾਹ ਦਾ ਪੁੱਤਰ ਅਬੀਸ਼ਾਈ ਦਾਵੀਦ ਦੀ ਮਦਦ ਲਈ ਆਇਆ। ਉਸ ਨੇ ਫ਼ਲਿਸਤੀ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਦਾਵੀਦ ਦੇ ਸਿਪਾਹੀਆਂ ਨੇ ਉਸ ਤੋਂ ਸਹੁੰ ਖਾਧੀ ਕਿ ਉਹ ਹੁਣ ਤੋਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਵੇਗਾ, ਨਹੀਂ ਤਾਂ ਇਸਰਾਏਲ ਦੇ ਖ਼ਾਨਦਾਨ ਦਾ ਦੀਵਾ ਬੁਝ ਜਾਵੇਗਾ।

18ਕੁਝ ਸਮੇਂ ਦੇ ਬਾਅਦ ਗੋਬ ਨਾਮ ਦੇ ਸਥਾਨ ਉੱਤੇ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਫਾ ਨੂੰ ਮਾਰ ਦਿੱਤਾ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ।

19ਇੱਕ ਵਾਰ ਫਿਰ ਫ਼ਲਿਸਤੀਆਂ ਨਾਲ ਗੋਬ ਨਾਮ ਦੇ ਇੱਕ ਸਥਾਨ ਵਿੱਚ ਲੜਾਈ ਹੋਈ ਤਦ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਜੋ ਬੈਤਲਹਮ ਦਾ ਸੀ ਗਿੱਤੀ ਗੋਲਿਅਥ ਦੇ ਭਰਾਂ ਨੂੰ ਮਾਰ ਸੁੱਟਿਆ ਜਿਸ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.