2 ਸ਼ਮੁਏਲ 21

ਤਾਂ ਰਾਜੇ ਨੇ ਗਿਬਓਨੀਆਂ ਨੂੰ ਗੱਲ ਕਰਨ ਲਈ ਬੁਲਾਇਆ। (ਇੱਕ ਹਕੀਕਤ ਇਹ ਸੀ ਕਿ ਗਿਬਓਨੀ ਇਸਰਾਏਲ ਦੀ ਸੰਤਾਨ ਨਹੀਂ ਸਨ, ਸਗੋਂ ਅਮੋਰੀਆਂ ਦੇ ਬਚੇ ਹੋਏ ਸਨ। ਇਸਰਾਏਲੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਵਾਅਦਾ ਕੀਤਾ ਸੀ। ਸ਼ਾਊਲ ਨੇ ਆਪਣੇ ਉਤਸ਼ਾਹ ਵਿੱਚ, ਇਸਰਾਏਲ ਅਤੇ ਯਹੂਦਾਹ ਦੀ ਸੰਤਾਨ ਦੇ ਹਿੱਤ ਵਿੱਚ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।)

2 Samuel 21:2 (UKJV) And the king called the Gibeonites, and said unto them; (now the Gibeonites were not of the children of Israel, but of the remnant of the Amorites; and the children of Israel had sworn unto them: and Saul sought to slay them in his zeal to the children of Israel and Judah.)

1ਦਾਵੀਦ ਦੇ ਰਾਜ ਵਿੱਚ ਤਿੰਨ ਸਾਲ ਲਗਾਤਾਰ ਕਾਲ ਪੈ ਗਿਆ। ਦਾਵੀਦ ਨੇ ਯਾਹਵੇਹ ਤੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਯਾਹਵੇਹ ਨੇ ਉਸ ਨੂੰ ਉੱਤਰ ਦਿੱਤਾ, “ਸ਼ਾਊਲ ਅਤੇ ਉਸਦੇ ਪਰਿਵਾਰ ਉੱਤੇ ਖੂਨ ਦਾ ਦੋਸ਼ ਹੈ ਕਿਉਂਕਿ ਉਹਨਾਂ ਨੇ ਗਿਬਓਨੀਆਂ ਨੂੰ ਮਾਰ ਦਿੱਤਾ।”

2ਤਾਂ ਰਾਜੇ ਨੇ ਗਿਬਓਨੀਆਂ ਨੂੰ ਗੱਲ ਕਰਨ ਲਈ ਬੁਲਾਇਆ। (ਇੱਕ ਹਕੀਕਤ ਇਹ ਸੀ ਕਿ ਗਿਬਓਨੀ ਇਸਰਾਏਲ ਦੀ ਸੰਤਾਨ ਨਹੀਂ ਸਨ, ਸਗੋਂ ਅਮੋਰੀਆਂ ਦੇ ਬਚੇ ਹੋਏ ਸਨ। ਇਸਰਾਏਲੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਵਾਅਦਾ ਕੀਤਾ ਸੀ। ਸ਼ਾਊਲ ਨੇ ਆਪਣੇ ਉਤਸ਼ਾਹ ਵਿੱਚ, ਇਸਰਾਏਲ ਅਤੇ ਯਹੂਦਾਹ ਦੀ ਸੰਤਾਨ ਦੇ ਹਿੱਤ ਵਿੱਚ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।)

3ਦਾਵੀਦ ਨੇ ਗਿਬਓਨੀਆਂ ਨੂੰ ਪੁੱਛਿਆ, “ਮੈਂ ਤੁਹਾਡੇ ਲਈ ਕੀ ਕਰਾ? ਮੈਂ ਕਿਸ ਵਸਤੂ ਨਾਲ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਾਹਵੇਹ ਦੀ ਵਿਰਾਸਤ ਨੂੰ ਅਸੀਸ ਦਿਓ?”

4ਇਹ ਸੁਣ ਕੇ ਗਿਬਓਨੀਆਂ ਨੇ ਉੱਤਰ ਦਿੱਤਾ, “ਅਸੀਂ ਸ਼ਾਊਲ ਦੇ ਘਰਾਣੇ ਤੋਂ ਸੋਨਾ ਜਾਂ ਚਾਂਦੀ ਦੀ ਮੰਗ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਿਸੇ ਇਸਰਾਏਲੀ ਨੂੰ ਮਾਰਨਾ ਚਾਹੁੰਦੇ ਹਾਂ।” ਫਿਰ ਦਾਵੀਦ ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.