1ਦਾਵੀਦ ਦੇ ਰਾਜ ਵਿੱਚ ਤਿੰਨ ਸਾਲ ਲਗਾਤਾਰ ਕਾਲ ਪੈ ਗਿਆ। ਦਾਵੀਦ ਨੇ ਯਾਹਵੇਹ ਤੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਯਾਹਵੇਹ ਨੇ ਉਸ ਨੂੰ ਉੱਤਰ ਦਿੱਤਾ, “ਸ਼ਾਊਲ ਅਤੇ ਉਸਦੇ ਪਰਿਵਾਰ ਉੱਤੇ ਖੂਨ ਦਾ ਦੋਸ਼ ਹੈ ਕਿਉਂਕਿ ਉਹਨਾਂ ਨੇ ਗਿਬਓਨੀਆਂ ਨੂੰ ਮਾਰ ਦਿੱਤਾ।”
2ਤਾਂ ਰਾਜੇ ਨੇ ਗਿਬਓਨੀਆਂ ਨੂੰ ਗੱਲ ਕਰਨ ਲਈ ਬੁਲਾਇਆ। (ਇੱਕ ਹਕੀਕਤ ਇਹ ਸੀ ਕਿ ਗਿਬਓਨੀ ਇਸਰਾਏਲ ਦੀ ਸੰਤਾਨ ਨਹੀਂ ਸਨ, ਸਗੋਂ ਅਮੋਰੀਆਂ ਦੇ ਬਚੇ ਹੋਏ ਸਨ। ਇਸਰਾਏਲੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਵਾਅਦਾ ਕੀਤਾ ਸੀ। ਸ਼ਾਊਲ ਨੇ ਆਪਣੇ ਉਤਸ਼ਾਹ ਵਿੱਚ, ਇਸਰਾਏਲ ਅਤੇ ਯਹੂਦਾਹ ਦੀ ਸੰਤਾਨ ਦੇ ਹਿੱਤ ਵਿੱਚ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।)
3ਦਾਵੀਦ ਨੇ ਗਿਬਓਨੀਆਂ ਨੂੰ ਪੁੱਛਿਆ, “ਮੈਂ ਤੁਹਾਡੇ ਲਈ ਕੀ ਕਰਾ? ਮੈਂ ਕਿਸ ਵਸਤੂ ਨਾਲ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਾਹਵੇਹ ਦੀ ਵਿਰਾਸਤ ਨੂੰ ਅਸੀਸ ਦਿਓ?”