19ਉਨ੍ਹਾਂ ਨੇ ਮੇਰੀ ਬਿਪਤਾ ਦੇ ਦਿਨ ਮੇਰਾ ਸਾਹਮਣਾ ਕੀਤਾ, ਪਰ ਯਾਹਵੇਹ ਮੇਰਾ ਸਹਾਰਾ ਸੀ।
20ਉਸਨੇ ਮੈਨੂੰ ਇੱਕ ਵਿਸ਼ਾਲ ਜਗ੍ਹਾ ਵਿੱਚ ਪਹੁੰਚਾਇਆ; ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ।
21“ਯਾਹਵੇਹ ਨੇ ਮੇਰੇ ਨਾਲ ਮੇਰੀ ਧਾਰਮਿਕਤਾ ਦੇ ਅਨੁਸਾਰ ਵਿਹਾਰ ਕੀਤਾ ਹੈ; ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਉਸ ਨੇ ਮੈਨੂੰ ਇਨਾਮ ਦਿੱਤਾ ਹੈ।
22ਕਿਉਂਕਿ ਮੈਂ ਯਾਹਵੇਹ ਦੇ ਮਾਰਗਾਂ ਦੀ ਪਾਲਣਾ ਕੀਤੀ ਹੈ; ਮੈਂ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਹੋਣ ਦਾ ਦੋਸ਼ੀ ਨਹੀਂ ਹੋਇਆ।
23ਉਸਦੇ ਸਾਰੇ ਕਾਨੂੰਨ ਮੇਰੇ ਸਾਹਮਣੇ ਹਨ। ਮੈਂ ਉਹ ਦੇ ਹੁਕਮਾਂ ਤੋਂ ਮੂੰਹ ਨਹੀਂ ਮੋੜਿਆ।