24ਮੈਂ ਉਸਦੇ ਅੱਗੇ ਨਿਰਦੋਸ਼ ਰਿਹਾ ਹਾਂ ਅਤੇ ਆਪਣੇ ਆਪ ਨੂੰ ਪਾਪ ਤੋਂ ਬਚਾਇਆ ਹੈ।
25ਯਾਹਵੇਹ ਨੇ ਮੈਨੂੰ ਮੇਰੀ ਧਾਰਮਿਕਤਾ ਦੇ ਅਨੁਸਾਰ, ਮੇਰੀ ਸ਼ੁੱਧਤਾ ਦੇ ਅਨੁਸਾਰ ਉਹ ਦੀ ਨਿਗਾਹ ਵਿੱਚ ਫਲ ਦਿੱਤਾ ਹੈ।
26“ਵਫ਼ਾਦਾਰਾਂ ਲਈ ਤੂੰ ਆਪਣੇ ਆਪ ਨੂੰ ਵਫ਼ਾਦਾਰ ਦਿਖਾਉਂਦਾ ਹੈ, ਨਿਰਦੋਸ਼ਾਂ ਮਨੁੱਖਾਂ ਲਈ ਤੂੰ ਆਪਣੇ ਆਪ ਨੂੰ ਨਿਰਦੋਸ਼ ਦਿਖਾਉਂਦਾ ਹੈ,
27ਸ਼ੁੱਧ ਲੋਕਾਂ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਦਿਖਾਉਂਦਾ ਹੈ, ਪਰ ਚਾਲਬਾਜ਼ਾਂ ਲਈ ਤੂੰ ਆਪਣੇ ਆਪ ਨੂੰ ਚਲਾਕ ਵਿਖਾਉਂਦਾ ਹੈ।
28ਤੂੰ ਨਮਰ ਵਿਅਕਤੀ ਨੂੰ ਬਚਾਉਂਦਾ ਹੈ, ਪਰ ਤੇਰੀਆਂ ਅੱਖਾਂ ਹੰਕਾਰੀਆਂ ਉੱਤੇ ਹੈ ਕਿ ਉਨ੍ਹਾਂ ਨੂੰ ਨੀਵਾਂ ਕਰੇ।