2 ਸ਼ਮੁਏਲ 22

ਜੋ ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾਉਂਦਾ ਹੈ। ਤੂੰ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਉੱਚਾ ਕੀਤਾ ਹੈ; ਤੂੰ ਮੈਨੂੰ ਇੱਕ ਜ਼ਾਲਮ ਆਦਮੀ ਤੋਂ ਬਚਾਇਆ।

2 Samuel 22:49 (UKJV) And that brings me forth from mine enemies: you also have lifted me up on high above them that rose up against me: you have delivered me from the violent man.

47“ਯਾਹਵੇਹ ਜੀਉਂਦਾ ਹੈ! ਮੇਰੀ ਚੱਟਾਨ ਦੀ ਵਡਿਆਈ ਹੋਵੇ! ਮੇਰਾ ਪਰਮੇਸ਼ਵਰ, ਜੋ ਮੇਰੀ ਚੱਟਾਨ ਹੈ ਮੇਰੇ ਬਚਾਉਣ ਵਾਲਾ ਮੁਬਾਰਕ ਹੋਵੇ!

48ਉਹ ਹੀ ਪਰਮੇਸ਼ਵਰ ਹੈ ਜੋ ਮੇਰਾ ਬਦਲਾ ਲੈਂਦਾ ਹੈ, ਜੋ ਕੌਮਾਂ ਨੂੰ ਮੇਰੇ ਅਧੀਨ ਕਰਦਾ ਹੈ,

49ਜੋ ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾਉਂਦਾ ਹੈ। ਤੂੰ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਉੱਚਾ ਕੀਤਾ ਹੈ; ਤੂੰ ਮੈਨੂੰ ਇੱਕ ਜ਼ਾਲਮ ਆਦਮੀ ਤੋਂ ਬਚਾਇਆ।

50ਇਸ ਲਈ, ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ; ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।

51“ਉਹ ਆਪਣੇ ਰਾਜੇ ਨੂੰ ਵੱਡੀਆਂ ਜਿੱਤਾਂ ਦਿੰਦਾ ਹੈ; ਉਹ ਆਪਣੇ ਮਸਹ ਕੀਤੇ ਹੋਏ ਉੱਤੇ, ਅਰਥਾਤ ਦਾਵੀਦ ਅਤੇ ਉਸਦੀ ਅੰਸ ਉੱਤੇ ਸਦਾ ਤੱਕ ਦਯਾ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.