46ਉਹ ਸਾਰੇ ਦਿਲ ਹਾਰ ਜਾਂਦੇ ਹਨ; ਉਹ ਆਪਣੇ ਗੜ੍ਹਾਂ ਤੋਂ ਕੰਬਦੇ ਹੋਏ ਆਉਂਦੇ ਹਨ।
47“ਯਾਹਵੇਹ ਜੀਉਂਦਾ ਹੈ! ਮੇਰੀ ਚੱਟਾਨ ਦੀ ਵਡਿਆਈ ਹੋਵੇ! ਮੇਰਾ ਪਰਮੇਸ਼ਵਰ, ਜੋ ਮੇਰੀ ਚੱਟਾਨ ਹੈ ਮੇਰੇ ਬਚਾਉਣ ਵਾਲਾ ਮੁਬਾਰਕ ਹੋਵੇ!
48ਉਹ ਹੀ ਪਰਮੇਸ਼ਵਰ ਹੈ ਜੋ ਮੇਰਾ ਬਦਲਾ ਲੈਂਦਾ ਹੈ, ਜੋ ਕੌਮਾਂ ਨੂੰ ਮੇਰੇ ਅਧੀਨ ਕਰਦਾ ਹੈ,
49ਜੋ ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾਉਂਦਾ ਹੈ। ਤੂੰ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਉੱਚਾ ਕੀਤਾ ਹੈ; ਤੂੰ ਮੈਨੂੰ ਇੱਕ ਜ਼ਾਲਮ ਆਦਮੀ ਤੋਂ ਬਚਾਇਆ।
50ਇਸ ਲਈ, ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ; ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।