2 ਸ਼ਮੁਏਲ 22

ਕਬਰ ਦੀਆਂ ਰੱਸੀਆਂ ਮੇਰੇ ਦੁਆਲੇ ਹੋਈਆਂ ਹਨ; ਮੌਤ ਦੇ ਫੰਦੇ ਮੇਰੇ ਚਾਰ-ਚੁਫੇਰੇ ਹਨ।

2 Samuel 22:6 (UKJV) The sorrows of hell compassed me about; the snares of death prevented me;

4“ਮੈਂ ਯਾਹਵੇਹ ਨੂੰ ਪੁਕਾਰਿਆ, ਜੋ ਉਸਤਤ ਦੇ ਯੋਗ ਹੈ, ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾਵਾਂਗਾ।

5ਮੌਤ ਦੀਆਂ ਲਹਿਰਾਂ ਮੇਰੇ ਦੁਆਲੇ ਘੁੰਮਦੀਆਂ ਹਨ; ਵਿਨਾਸ਼ ਦੇ ਹੜ੍ਹਾ ਨੇ ਮੈਨੂੰ ਡਰਾਇਆ।

6ਕਬਰ ਦੀਆਂ ਰੱਸੀਆਂ ਮੇਰੇ ਦੁਆਲੇ ਹੋਈਆਂ ਹਨ; ਮੌਤ ਦੇ ਫੰਦੇ ਮੇਰੇ ਚਾਰ-ਚੁਫੇਰੇ ਹਨ।

7“ਆਪਣੀ ਬਿਪਤਾ ਵਿੱਚ ਮੈਂ ਯਾਹਵੇਹ ਨੂੰ ਪੁਕਾਰਿਆ; ਮੈਂ ਆਪਣੇ ਪਰਮੇਸ਼ਵਰ ਨੂੰ ਪੁਕਾਰਿਆ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ। ਮੇਰੀ ਪੁਕਾਰ ਉਸ ਦੇ ਕੰਨਾਂ ਤੱਕ ਪਹੁੰਚੀ।

8ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, ਅਕਾਸ਼ ਦੀਆਂ ਨੀਹਾਂ ਹਿੱਲ ਗਈਆਂ; ਅਤੇ ਕੰਬ ਗਈਆਂ ਕਿਉਂਕਿ ਉਹ ਗੁੱਸੇ ਵਿੱਚ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.