1ਇਹ ਦਾਵੀਦ ਦੇ ਆਖਰੀ ਸ਼ਬਦ ਹਨ: “ਯੱਸੀ ਦਾ ਪੁੱਤਰ ਦਾਵੀਦ ਬੋਲਦਾ ਹੈ, ਦਾਵੀਦ, ਉਹ ਆਦਮੀ ਜਿਸ ਨੂੰ ਪਰਮੇਸ਼ਵਰ ਦੁਆਰਾ ਉੱਚਾ ਕੀਤਾ ਗਿਆ, ਯਾਕੋਬ ਦੇ ਪਰਮੇਸ਼ਵਰ ਦੁਆਰਾ ਮਸਹ ਕੀਤਾ ਗਿਆ, ਇਸਰਾਏਲ ਦਾ ਪ੍ਰਸਿੱਧ ਅਤੇ ਸੁਰੀਲਾ ਸੰਗੀਤਕਾਰ ਸੀ।
2“ਯਾਹਵੇਹ ਦਾ ਆਤਮਾ ਮੇਰੇ ਰਾਹੀਂ ਬੋਲਦਾ ਰਿਹਾ; ਉਸਦਾ ਸ਼ਬਦ ਮੇਰੀ ਜ਼ੁਬਾਨ ਤੇ ਸੀ।
3ਇਸਰਾਏਲ ਦਾ ਪਰਮੇਸ਼ਵਰ ਬੋਲਿਆ, ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ, ‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ, ਜਦੋਂ ਉਹ ਪਰਮੇਸ਼ਵਰ ਦੇ ਭੈ ਵਿੱਚ ਰਾਜ ਕਰਦਾ ਹੈ।