2 ਸ਼ਮੁਏਲ 23

ਇਸਰਾਏਲ ਦਾ ਪਰਮੇਸ਼ਵਰ ਬੋਲਿਆ, ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ, ‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ, ਜਦੋਂ ਉਹ ਪਰਮੇਸ਼ਵਰ ਦੇ ਭੈ ਵਿੱਚ ਰਾਜ ਕਰਦਾ ਹੈ।

2 Samuel 23:3 (UKJV) The God of Israel said, the Rock of Israel spoke to me, He that rules over men must be just, ruling in the fear of God.

1ਇਹ ਦਾਵੀਦ ਦੇ ਆਖਰੀ ਸ਼ਬਦ ਹਨ: “ਯੱਸੀ ਦਾ ਪੁੱਤਰ ਦਾਵੀਦ ਬੋਲਦਾ ਹੈ, ਦਾਵੀਦ, ਉਹ ਆਦਮੀ ਜਿਸ ਨੂੰ ਪਰਮੇਸ਼ਵਰ ਦੁਆਰਾ ਉੱਚਾ ਕੀਤਾ ਗਿਆ, ਯਾਕੋਬ ਦੇ ਪਰਮੇਸ਼ਵਰ ਦੁਆਰਾ ਮਸਹ ਕੀਤਾ ਗਿਆ, ਇਸਰਾਏਲ ਦਾ ਪ੍ਰਸਿੱਧ ਅਤੇ ਸੁਰੀਲਾ ਸੰਗੀਤਕਾਰ ਸੀ।

2“ਯਾਹਵੇਹ ਦਾ ਆਤਮਾ ਮੇਰੇ ਰਾਹੀਂ ਬੋਲਦਾ ਰਿਹਾ; ਉਸਦਾ ਸ਼ਬਦ ਮੇਰੀ ਜ਼ੁਬਾਨ ਤੇ ਸੀ।

3ਇਸਰਾਏਲ ਦਾ ਪਰਮੇਸ਼ਵਰ ਬੋਲਿਆ, ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ, ‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ, ਜਦੋਂ ਉਹ ਪਰਮੇਸ਼ਵਰ ਦੇ ਭੈ ਵਿੱਚ ਰਾਜ ਕਰਦਾ ਹੈ।

4ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ, ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਹ ਦੇ ਬਾਅਦ, ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।’

5“ਜੇਕਰ ਮੇਰਾ ਘਰ ਪਰਮੇਸ਼ਵਰ ਨਾਲ ਠੀਕ ਨਾ ਹੁੰਦਾ, ਉਹ ਮੇਰੇ ਨਾਲ ਇੱਕ ਸਦਾ ਦਾ ਨੇਮ ਕਦੀ ਵੀ ਨਹੀਂ ਬਣਾਉਂਦਾ, ਉਹ ਨੇਮ ਜੋ ਠੀਕ ਅਤੇ ਪੱਕਾ ਹੈ। ਉਹ ਮੇਰੀ ਮੁਕਤੀ ਨੂੰ ਪੂਰਾ ਕਰੇਗਾ ਅਤੇ ਮੇਰੀ ਹਰ ਇੱਛਾ ਪੂਰੀ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.