2“ਯਾਹਵੇਹ ਦਾ ਆਤਮਾ ਮੇਰੇ ਰਾਹੀਂ ਬੋਲਦਾ ਰਿਹਾ; ਉਸਦਾ ਸ਼ਬਦ ਮੇਰੀ ਜ਼ੁਬਾਨ ਤੇ ਸੀ।
3ਇਸਰਾਏਲ ਦਾ ਪਰਮੇਸ਼ਵਰ ਬੋਲਿਆ, ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ, ‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ, ਜਦੋਂ ਉਹ ਪਰਮੇਸ਼ਵਰ ਦੇ ਭੈ ਵਿੱਚ ਰਾਜ ਕਰਦਾ ਹੈ।
4ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ, ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਹ ਦੇ ਬਾਅਦ, ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।’
5“ਜੇਕਰ ਮੇਰਾ ਘਰ ਪਰਮੇਸ਼ਵਰ ਨਾਲ ਠੀਕ ਨਾ ਹੁੰਦਾ, ਉਹ ਮੇਰੇ ਨਾਲ ਇੱਕ ਸਦਾ ਦਾ ਨੇਮ ਕਦੀ ਵੀ ਨਹੀਂ ਬਣਾਉਂਦਾ, ਉਹ ਨੇਮ ਜੋ ਠੀਕ ਅਤੇ ਪੱਕਾ ਹੈ। ਉਹ ਮੇਰੀ ਮੁਕਤੀ ਨੂੰ ਪੂਰਾ ਕਰੇਗਾ ਅਤੇ ਮੇਰੀ ਹਰ ਇੱਛਾ ਪੂਰੀ ਕਰੇਗਾ।
6ਪਰ ਸਾਰੇ ਦੁਸ਼ਟ ਆਦਮੀ ਕੰਡਿਆਂ ਵਾਂਗੂੰ ਇੱਕ ਪਾਸੇ ਸੁੱਟੇ ਜਾਣ ਵਾਲੇ ਹਨ, ਕਿਉਂ ਜੋ ਉਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।