2 ਸ਼ਮੁਏਲ 23

ਪਰ ਸਾਰੇ ਦੁਸ਼ਟ ਆਦਮੀ ਕੰਡਿਆਂ ਵਾਂਗੂੰ ਇੱਕ ਪਾਸੇ ਸੁੱਟੇ ਜਾਣ ਵਾਲੇ ਹਨ, ਕਿਉਂ ਜੋ ਉਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।

2 Samuel 23:6 (UKJV) But the sons of Belial shall be all of them as thorns thrust away, because they cannot be taken with hands:

4ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ, ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਹ ਦੇ ਬਾਅਦ, ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।’

5“ਜੇਕਰ ਮੇਰਾ ਘਰ ਪਰਮੇਸ਼ਵਰ ਨਾਲ ਠੀਕ ਨਾ ਹੁੰਦਾ, ਉਹ ਮੇਰੇ ਨਾਲ ਇੱਕ ਸਦਾ ਦਾ ਨੇਮ ਕਦੀ ਵੀ ਨਹੀਂ ਬਣਾਉਂਦਾ, ਉਹ ਨੇਮ ਜੋ ਠੀਕ ਅਤੇ ਪੱਕਾ ਹੈ। ਉਹ ਮੇਰੀ ਮੁਕਤੀ ਨੂੰ ਪੂਰਾ ਕਰੇਗਾ ਅਤੇ ਮੇਰੀ ਹਰ ਇੱਛਾ ਪੂਰੀ ਕਰੇਗਾ।

6ਪਰ ਸਾਰੇ ਦੁਸ਼ਟ ਆਦਮੀ ਕੰਡਿਆਂ ਵਾਂਗੂੰ ਇੱਕ ਪਾਸੇ ਸੁੱਟੇ ਜਾਣ ਵਾਲੇ ਹਨ, ਕਿਉਂ ਜੋ ਉਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।

7ਜੋ ਕੋਈ ਵੀ ਕੰਡਿਆਂ ਨੂੰ ਛੂੰਹਦਾ ਹੈ ਜਾਂ ਲੋਹੇ ਦੇ ਸੰਦ ਜਾਂ ਬਰਛੇ ਦੀ ਧਾਰ ਦੀ ਵਰਤੋਂ ਕਰਦਾ ਹੈ; ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਂਦੇ ਹਨ।”

8ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਨਾਮ ਹਨ: ਯੇਸ਼ਬ-ਬੱਸ਼ਬਥ, ਇੱਕ ਤਹਕਮੋਨੀ, ਤਿੰਨਾਂ ਦਾ ਮੁਖੀ ਸੀ; ਉਸਨੇ ਅੱਠ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.