2 ਸ਼ਮੁਏਲ 23

ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਨਾਮ ਹਨ: ਯੇਸ਼ਬ-ਬੱਸ਼ਬਥ, ਇੱਕ ਤਹਕਮੋਨੀ, ਤਿੰਨਾਂ ਦਾ ਮੁਖੀ ਸੀ; ਉਸਨੇ ਅੱਠ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।

2 Samuel 23:8 (UKJV) These be the names of the mighty men whom David had: The Tachmonite that sat in the seat, chief among the captains; the same was Adino the Eznite: he lift up his spear against eight hundred, whom he slew at the same.

6ਪਰ ਸਾਰੇ ਦੁਸ਼ਟ ਆਦਮੀ ਕੰਡਿਆਂ ਵਾਂਗੂੰ ਇੱਕ ਪਾਸੇ ਸੁੱਟੇ ਜਾਣ ਵਾਲੇ ਹਨ, ਕਿਉਂ ਜੋ ਉਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।

7ਜੋ ਕੋਈ ਵੀ ਕੰਡਿਆਂ ਨੂੰ ਛੂੰਹਦਾ ਹੈ ਜਾਂ ਲੋਹੇ ਦੇ ਸੰਦ ਜਾਂ ਬਰਛੇ ਦੀ ਧਾਰ ਦੀ ਵਰਤੋਂ ਕਰਦਾ ਹੈ; ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਂਦੇ ਹਨ।”

8ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਨਾਮ ਹਨ: ਯੇਸ਼ਬ-ਬੱਸ਼ਬਥ, ਇੱਕ ਤਹਕਮੋਨੀ, ਤਿੰਨਾਂ ਦਾ ਮੁਖੀ ਸੀ; ਉਸਨੇ ਅੱਠ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।

9ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ ਉਹ ਦਾਵੀਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਲਈ ਇਕੱਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ।

10ਪਰ ਅਲਆਜ਼ਾਰ ਆਪਣੀ ਜ਼ਮੀਨ ਉੱਤੇ ਖੜ੍ਹਾ ਰਿਹਾ ਅਤੇ ਫ਼ਲਿਸਤੀਆਂ ਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਉਸਦਾ ਹੱਥ ਥੱਕ ਨਾ ਗਿਆ ਅਤੇ ਤਲਵਾਰ ਦੀ ਮੁੱਠ ਨਾਲ ਚਿੰਬੜ ਗਿਆ। ਯਾਹਵੇਹ ਨੇ ਉਸ ਦਿਨ ਇੱਕ ਮਹਾਨ ਜਿੱਤ ਪ੍ਰਾਪਤ ਕੀਤੀ। ਪਰ ਸਿਰਫ ਮੁਰਦਿਆਂ ਨੂੰ ਉਤਾਰਨ ਲਈ ਫ਼ੌਜਾਂ ਅਲਆਜ਼ਾਰ ਕੋਲ ਵਾਪਸ ਪਰਤ ਗਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.