8ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਨਾਮ ਹਨ: ਯੇਸ਼ਬ-ਬੱਸ਼ਬਥ, ਇੱਕ ਤਹਕਮੋਨੀ, ਤਿੰਨਾਂ ਦਾ ਮੁਖੀ ਸੀ; ਉਸਨੇ ਅੱਠ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
9ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ ਉਹ ਦਾਵੀਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਲਈ ਇਕੱਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ।
10ਪਰ ਅਲਆਜ਼ਾਰ ਆਪਣੀ ਜ਼ਮੀਨ ਉੱਤੇ ਖੜ੍ਹਾ ਰਿਹਾ ਅਤੇ ਫ਼ਲਿਸਤੀਆਂ ਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਉਸਦਾ ਹੱਥ ਥੱਕ ਨਾ ਗਿਆ ਅਤੇ ਤਲਵਾਰ ਦੀ ਮੁੱਠ ਨਾਲ ਚਿੰਬੜ ਗਿਆ। ਯਾਹਵੇਹ ਨੇ ਉਸ ਦਿਨ ਇੱਕ ਮਹਾਨ ਜਿੱਤ ਪ੍ਰਾਪਤ ਕੀਤੀ। ਪਰ ਸਿਰਫ ਮੁਰਦਿਆਂ ਨੂੰ ਉਤਾਰਨ ਲਈ ਫ਼ੌਜਾਂ ਅਲਆਜ਼ਾਰ ਕੋਲ ਵਾਪਸ ਪਰਤ ਗਈਆਂ।
11ਉਸ ਦੇ ਪਿੱਛੇ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਜਦੋਂ ਫ਼ਲਿਸਤੀ ਇੱਕ ਥਾਂ ਉੱਤੇ ਇਕੱਠੇ ਹੋਏ ਜਿੱਥੇ ਦਾਲਾਂ ਨਾਲ ਭਰਿਆ ਹੋਇਆ ਖੇਤ ਸੀ, ਇਸਰਾਏਲ ਦੇ ਲੋਕ ਉਨ੍ਹਾਂ ਅੱਗੋਂ ਭੱਜ ਗਏ।
12ਪਰ ਸ਼ੰਮਾਹ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ। ਉਸਨੇ ਇਸ ਦਾ ਬਚਾਅ ਕੀਤਾ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।