2 ਸ਼ਮੁਏਲ 23

ਪਰ ਸ਼ੰਮਾਹ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ। ਉਸਨੇ ਇਸ ਦਾ ਬਚਾਅ ਕੀਤਾ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।

2 Samuel 23:12 (UKJV) But he stood in the midst of the ground, and defended it, and slew the Philistines: and the LORD wrought a great victory.

10ਪਰ ਅਲਆਜ਼ਾਰ ਆਪਣੀ ਜ਼ਮੀਨ ਉੱਤੇ ਖੜ੍ਹਾ ਰਿਹਾ ਅਤੇ ਫ਼ਲਿਸਤੀਆਂ ਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਉਸਦਾ ਹੱਥ ਥੱਕ ਨਾ ਗਿਆ ਅਤੇ ਤਲਵਾਰ ਦੀ ਮੁੱਠ ਨਾਲ ਚਿੰਬੜ ਗਿਆ। ਯਾਹਵੇਹ ਨੇ ਉਸ ਦਿਨ ਇੱਕ ਮਹਾਨ ਜਿੱਤ ਪ੍ਰਾਪਤ ਕੀਤੀ। ਪਰ ਸਿਰਫ ਮੁਰਦਿਆਂ ਨੂੰ ਉਤਾਰਨ ਲਈ ਫ਼ੌਜਾਂ ਅਲਆਜ਼ਾਰ ਕੋਲ ਵਾਪਸ ਪਰਤ ਗਈਆਂ।

11ਉਸ ਦੇ ਪਿੱਛੇ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਜਦੋਂ ਫ਼ਲਿਸਤੀ ਇੱਕ ਥਾਂ ਉੱਤੇ ਇਕੱਠੇ ਹੋਏ ਜਿੱਥੇ ਦਾਲਾਂ ਨਾਲ ਭਰਿਆ ਹੋਇਆ ਖੇਤ ਸੀ, ਇਸਰਾਏਲ ਦੇ ਲੋਕ ਉਨ੍ਹਾਂ ਅੱਗੋਂ ਭੱਜ ਗਏ।

12ਪਰ ਸ਼ੰਮਾਹ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ। ਉਸਨੇ ਇਸ ਦਾ ਬਚਾਅ ਕੀਤਾ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।

13ਵਾਢੀ ਦੇ ਸਮੇਂ, ਤੀਹ ਮੁੱਖ ਯੋਧਿਆਂ ਵਿੱਚੋਂ ਤਿੰਨ ਅਦੁੱਲਾਮ ਦੀ ਗੁਫ਼ਾ ਵਿੱਚ ਦਾਵੀਦ ਕੋਲ ਆਏ, ਜਦੋਂ ਕਿ ਫ਼ਲਿਸਤੀਆਂ ਦੇ ਇੱਕ ਜੱਥੇ ਨੇ ਰਫ਼ਾਈਮ ਦੀ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ।

14ਉਸ ਸਮੇਂ ਦਾਵੀਦ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਫ਼ੌਜ ਬੈਤਲਹਮ ਵਿੱਚ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.