27ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।
28ਬਾਅਦ ਵਿੱਚ, ਜਦੋਂ ਦਾਵੀਦ ਨੇ ਇਸ ਬਾਰੇ ਸੁਣਿਆ, ਉਸਨੇ ਕਿਹਾ, “ਮੈਂ ਅਤੇ ਮੇਰਾ ਰਾਜ, ਨੇਰ ਦੇ ਪੁੱਤਰ ਅਬਨੇਰ ਦੇ ਲਹੂ ਤੋਂ ਯਾਹਵੇਹ ਦੇ ਅੱਗੇ ਸਦਾ ਲਈ ਨਿਰਦੋਸ਼ ਹਾਂ।
29ਉਸਦਾ ਲਹੂ ਯੋਆਬ ਦੇ ਸਿਰ ਅਤੇ ਉਸਦੇ ਸਾਰੇ ਪਰਿਵਾਰ ਉੱਤੇ ਹੋਵੇ! ਯੋਆਬ ਦਾ ਪਰਿਵਾਰ ਕਦੇ ਵੀ ਕਿਸੇ ਅਜਿਹੇ ਵਿਅਕਤੀ ਤੋਂ ਬਿਨਾਂ ਨਾ ਹੋਵੇ ਜਿਸ ਦਾ ਲਹੂ ਵਗੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਜਿਸ ਨੂੰ ਭੋਜਨ ਦੀ ਘਾਟ ਹੋਵੇ।”
30(ਯੋਆਬ ਅਤੇ ਉਸਦੇ ਭਰਾ ਅਬੀਸ਼ਾਈ ਨੇ ਅਬਨੇਰ ਦਾ ਕਤਲ ਕੀਤਾ ਕਿਉਂਕਿ ਉਸਨੇ ਗਿਬਓਨ ਦੀ ਲੜਾਈ ਵਿੱਚ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਮਾਰਿਆ ਸੀ।)
31ਤਦ ਦਾਵੀਦ ਨੇ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਲੋਕਾਂ ਨੂੰ ਕਿਹਾ, “ਆਪਣੇ ਕੱਪੜੇ ਪਾੜੋ ਅਤੇ ਤੱਪੜ ਪਾਓ ਅਤੇ ਅਬਨੇਰ ਦੇ ਅੱਗੇ ਸੋਗ ਵਿੱਚ ਚੱਲੋ।” ਰਾਜਾ ਦਾਵੀਦ ਖੁਦ ਅਰਥੀ ਦੇ ਪਿੱਛੇ ਤੁਰਿਆ।