2 ਸ਼ਮੁਏਲ 3

ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।

2 Samuel 3:27 (UKJV) And when Abner was returned to Hebron, Joab took him aside in the gate to speak with him quietly, and stroke him there under the fifth rib, that he died, for the blood of Asahel his brother.

25ਤੁਸੀਂ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦੇ ਹੋ; ਉਹ ਤੁਹਾਨੂੰ ਧੋਖਾ ਦੇਣ ਅਤੇ ਤੁਹਾਡੀਆਂ ਹਰਕਤਾਂ ਨੂੰ ਵੇਖਣ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਕੰਮ ਦਾ ਪਤਾ ਲਗਾਉਣ ਲਈ ਆਇਆ ਸੀ।”

26ਤਦ ਯੋਆਬ ਨੇ ਦਾਵੀਦ ਨੂੰ ਛੱਡ ਦਿੱਤਾ ਅਤੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਉਹ ਉਸਨੂੰ ਸਿਰਾਹ ਦੇ ਖੂਹ ਤੋਂ ਵਾਪਸ ਲੈ ਆਏ। ਪਰ ਦਾਵੀਦ ਨੂੰ ਇਹ ਨਹੀਂ ਪਤਾ ਸੀ।

27ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।

28ਬਾਅਦ ਵਿੱਚ, ਜਦੋਂ ਦਾਵੀਦ ਨੇ ਇਸ ਬਾਰੇ ਸੁਣਿਆ, ਉਸਨੇ ਕਿਹਾ, “ਮੈਂ ਅਤੇ ਮੇਰਾ ਰਾਜ, ਨੇਰ ਦੇ ਪੁੱਤਰ ਅਬਨੇਰ ਦੇ ਲਹੂ ਤੋਂ ਯਾਹਵੇਹ ਦੇ ਅੱਗੇ ਸਦਾ ਲਈ ਨਿਰਦੋਸ਼ ਹਾਂ।

29ਉਸਦਾ ਲਹੂ ਯੋਆਬ ਦੇ ਸਿਰ ਅਤੇ ਉਸਦੇ ਸਾਰੇ ਪਰਿਵਾਰ ਉੱਤੇ ਹੋਵੇ! ਯੋਆਬ ਦਾ ਪਰਿਵਾਰ ਕਦੇ ਵੀ ਕਿਸੇ ਅਜਿਹੇ ਵਿਅਕਤੀ ਤੋਂ ਬਿਨਾਂ ਨਾ ਹੋਵੇ ਜਿਸ ਦਾ ਲਹੂ ਵਗੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਜਿਸ ਨੂੰ ਭੋਜਨ ਦੀ ਘਾਟ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.