23ਜਦੋਂ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਸਿਪਾਹੀ ਪਹੁੰਚੇ ਤਾਂ ਉਸਨੂੰ ਦੱਸਿਆ ਗਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਰਾਜੇ ਨੇ ਉਸਨੂੰ ਵਿਦਾ ਕਰ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਹੈ।
24ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਵੇਖੋ, ਅਬਨੇਰ ਤੁਹਾਡੇ ਕੋਲ ਆਇਆ। ਤੁਸੀਂ ਉਸਨੂੰ ਕਿਉਂ ਜਾਣ ਦਿੱਤਾ? ਹੁਣ ਉਹ ਚਲਾ ਗਿਆ ਹੈ!
25ਤੁਸੀਂ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦੇ ਹੋ; ਉਹ ਤੁਹਾਨੂੰ ਧੋਖਾ ਦੇਣ ਅਤੇ ਤੁਹਾਡੀਆਂ ਹਰਕਤਾਂ ਨੂੰ ਵੇਖਣ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਕੰਮ ਦਾ ਪਤਾ ਲਗਾਉਣ ਲਈ ਆਇਆ ਸੀ।”
26ਤਦ ਯੋਆਬ ਨੇ ਦਾਵੀਦ ਨੂੰ ਛੱਡ ਦਿੱਤਾ ਅਤੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਉਹ ਉਸਨੂੰ ਸਿਰਾਹ ਦੇ ਖੂਹ ਤੋਂ ਵਾਪਸ ਲੈ ਆਏ। ਪਰ ਦਾਵੀਦ ਨੂੰ ਇਹ ਨਹੀਂ ਪਤਾ ਸੀ।
27ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।