2 ਸ਼ਮੁਏਲ 3

ਤਦ ਯੋਆਬ ਨੇ ਦਾਵੀਦ ਨੂੰ ਛੱਡ ਦਿੱਤਾ ਅਤੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਉਹ ਉਸਨੂੰ ਸਿਰਾਹ ਦੇ ਖੂਹ ਤੋਂ ਵਾਪਸ ਲੈ ਆਏ। ਪਰ ਦਾਵੀਦ ਨੂੰ ਇਹ ਨਹੀਂ ਪਤਾ ਸੀ।

2 Samuel 3:26 (UKJV) And when Joab was come out from David, he sent messengers after Abner, which brought him again from the well of Sirah: but David knew it not.

24ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਵੇਖੋ, ਅਬਨੇਰ ਤੁਹਾਡੇ ਕੋਲ ਆਇਆ। ਤੁਸੀਂ ਉਸਨੂੰ ਕਿਉਂ ਜਾਣ ਦਿੱਤਾ? ਹੁਣ ਉਹ ਚਲਾ ਗਿਆ ਹੈ!

25ਤੁਸੀਂ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦੇ ਹੋ; ਉਹ ਤੁਹਾਨੂੰ ਧੋਖਾ ਦੇਣ ਅਤੇ ਤੁਹਾਡੀਆਂ ਹਰਕਤਾਂ ਨੂੰ ਵੇਖਣ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਕੰਮ ਦਾ ਪਤਾ ਲਗਾਉਣ ਲਈ ਆਇਆ ਸੀ।”

26ਤਦ ਯੋਆਬ ਨੇ ਦਾਵੀਦ ਨੂੰ ਛੱਡ ਦਿੱਤਾ ਅਤੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਉਹ ਉਸਨੂੰ ਸਿਰਾਹ ਦੇ ਖੂਹ ਤੋਂ ਵਾਪਸ ਲੈ ਆਏ। ਪਰ ਦਾਵੀਦ ਨੂੰ ਇਹ ਨਹੀਂ ਪਤਾ ਸੀ।

27ਹੁਣ ਜਦੋਂ ਅਬਨੇਰ ਹੇਬਰੋਨ ਨੂੰ ਮੁੜਿਆ ਤਾਂ ਯੋਆਬ ਉਸ ਨੂੰ ਅੰਦਰਲੀ ਕੋਠੜੀ ਵਿੱਚ ਲੈ ਗਿਆ, ਜਿਵੇਂ ਉਸ ਨਾਲ ਇਕਾਂਤ ਵਿੱਚ ਗੱਲ ਕਰਨੀ ਹੋਵੇ ਅਤੇ ਉੱਥੇ, ਆਪਣੇ ਭਰਾ ਅਸਾਹੇਲ ਦੇ ਖੂਨ ਦਾ ਬਦਲਾ ਲੈਣ ਲਈ, ਯੋਆਬ ਨੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ ਅਤੇ ਉਹ ਮਰ ਗਿਆ।

28ਬਾਅਦ ਵਿੱਚ, ਜਦੋਂ ਦਾਵੀਦ ਨੇ ਇਸ ਬਾਰੇ ਸੁਣਿਆ, ਉਸਨੇ ਕਿਹਾ, “ਮੈਂ ਅਤੇ ਮੇਰਾ ਰਾਜ, ਨੇਰ ਦੇ ਪੁੱਤਰ ਅਬਨੇਰ ਦੇ ਲਹੂ ਤੋਂ ਯਾਹਵੇਹ ਦੇ ਅੱਗੇ ਸਦਾ ਲਈ ਨਿਰਦੋਸ਼ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.