2 ਸ਼ਮੁਏਲ 3

ਜਦੋਂ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਸਿਪਾਹੀ ਪਹੁੰਚੇ ਤਾਂ ਉਸਨੂੰ ਦੱਸਿਆ ਗਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਰਾਜੇ ਨੇ ਉਸਨੂੰ ਵਿਦਾ ਕਰ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਹੈ।

2 Samuel 3:23 (UKJV) When Joab and all the host that was with him were come, they told Joab, saying, Abner the son of Ner came to the king, and he has sent him away, and he is gone in peace.

21ਤਦ ਅਬਨੇਰ ਨੇ ਦਾਵੀਦ ਨੂੰ ਆਖਿਆ, ਹੁਣ ਮੈਂ ਝੱਟ ਜਾ ਕੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਲਈ ਇਕੱਠਾ ਕਰਾਂਗਾ, ਤਾਂ ਜੋ ਉਹ ਤੁਹਾਡੇ ਨਾਲ ਵਾਅਦਾ ਕਰਨ ਅਤੇ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ, ਉੱਥੇ ਹੀ ਤੁਸੀਂ ਰਾਜ ਕਰੋ। ਇਸ ਲਈ ਦਾਵੀਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ।

22ਉਸੇ ਵੇਲੇ ਦਾਵੀਦ ਦੇ ਆਦਮੀ ਅਤੇ ਯੋਆਬ ਦੇ ਆਦਮੀ ਕਿਸੇ ਟੋਲੀ ਦਾ ਪਿੱਛਾ ਕਰਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਪਰ ਅਬਨੇਰ ਦਾਵੀਦ ਦੇ ਨਾਲ ਹੇਬਰੋਨ ਵਿੱਚ ਨਹੀਂ ਰਿਹਾ ਕਿਉਂ ਜੋ ਦਾਵੀਦ ਨੇ ਉਸਨੂੰ ਭੇਜ ਦਿੱਤਾ ਸੀ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਸੀ।

23ਜਦੋਂ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਸਿਪਾਹੀ ਪਹੁੰਚੇ ਤਾਂ ਉਸਨੂੰ ਦੱਸਿਆ ਗਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਰਾਜੇ ਨੇ ਉਸਨੂੰ ਵਿਦਾ ਕਰ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਹੈ।

24ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਵੇਖੋ, ਅਬਨੇਰ ਤੁਹਾਡੇ ਕੋਲ ਆਇਆ। ਤੁਸੀਂ ਉਸਨੂੰ ਕਿਉਂ ਜਾਣ ਦਿੱਤਾ? ਹੁਣ ਉਹ ਚਲਾ ਗਿਆ ਹੈ!

25ਤੁਸੀਂ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦੇ ਹੋ; ਉਹ ਤੁਹਾਨੂੰ ਧੋਖਾ ਦੇਣ ਅਤੇ ਤੁਹਾਡੀਆਂ ਹਰਕਤਾਂ ਨੂੰ ਵੇਖਣ ਅਤੇ ਤੁਹਾਡੇ ਦੁਆਰਾ ਕੀਤੇ ਗਏ ਹਰ ਕੰਮ ਦਾ ਪਤਾ ਲਗਾਉਣ ਲਈ ਆਇਆ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.