2 ਸ਼ਮੁਏਲ 3

ਤਦ ਅਬਨੇਰ ਨੇ ਦਾਵੀਦ ਨੂੰ ਆਖਿਆ, ਹੁਣ ਮੈਂ ਝੱਟ ਜਾ ਕੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਲਈ ਇਕੱਠਾ ਕਰਾਂਗਾ, ਤਾਂ ਜੋ ਉਹ ਤੁਹਾਡੇ ਨਾਲ ਵਾਅਦਾ ਕਰਨ ਅਤੇ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ, ਉੱਥੇ ਹੀ ਤੁਸੀਂ ਰਾਜ ਕਰੋ। ਇਸ ਲਈ ਦਾਵੀਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ।

2 Samuel 3:21 (UKJV) And Abner said unto David, I will arise and go, and will gather all Israel unto my lord the king, that they may make a league with you, and that you may reign over all that yours heart desires. And David sent Abner away; and he went in peace.

19ਅਬਨੇਰ ਨੇ ਬਿਨਯਾਮੀਨ ਦੇ ਲੋਕਾਂ ਨਾਲ ਵੀ ਵਿਅਕਤੀਗਤ ਤੌਰ ਤੇ ਗੱਲ ਕੀਤੀ। ਫਿਰ ਉਹ ਦਾਵੀਦ ਨੂੰ ਉਹ ਸਭ ਕੁਝ ਦੱਸਣ ਲਈ ਹੇਬਰੋਨ ਗਿਆ ਜੋ ਇਸਰਾਏਲ ਅਤੇ ਬਿਨਯਾਮੀਨ ਦਾ ਸਾਰਾ ਸਮੂਹ ਕਰਨਾ ਚਾਹੁੰਦਾ ਸੀ।

20ਜਦੋਂ ਅਬਨੇਰ, ਜਿਸ ਦੇ ਨਾਲ ਵੀਹ ਆਦਮੀ ਸਨ, ਹੇਬਰੋਨ ਵਿੱਚ ਦਾਵੀਦ ਕੋਲ ਆਇਆ, ਤਾਂ ਦਾਵੀਦ ਨੇ ਉਸਦੇ ਅਤੇ ਉਸਦੇ ਆਦਮੀਆਂ ਲਈ ਇੱਕ ਭੋਜਨ ਤਿਆਰ ਕੀਤਾ।

21ਤਦ ਅਬਨੇਰ ਨੇ ਦਾਵੀਦ ਨੂੰ ਆਖਿਆ, ਹੁਣ ਮੈਂ ਝੱਟ ਜਾ ਕੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਲਈ ਇਕੱਠਾ ਕਰਾਂਗਾ, ਤਾਂ ਜੋ ਉਹ ਤੁਹਾਡੇ ਨਾਲ ਵਾਅਦਾ ਕਰਨ ਅਤੇ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ, ਉੱਥੇ ਹੀ ਤੁਸੀਂ ਰਾਜ ਕਰੋ। ਇਸ ਲਈ ਦਾਵੀਦ ਨੇ ਅਬਨੇਰ ਨੂੰ ਭੇਜ ਦਿੱਤਾ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ।

22ਉਸੇ ਵੇਲੇ ਦਾਵੀਦ ਦੇ ਆਦਮੀ ਅਤੇ ਯੋਆਬ ਦੇ ਆਦਮੀ ਕਿਸੇ ਟੋਲੀ ਦਾ ਪਿੱਛਾ ਕਰਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਪਰ ਅਬਨੇਰ ਦਾਵੀਦ ਦੇ ਨਾਲ ਹੇਬਰੋਨ ਵਿੱਚ ਨਹੀਂ ਰਿਹਾ ਕਿਉਂ ਜੋ ਦਾਵੀਦ ਨੇ ਉਸਨੂੰ ਭੇਜ ਦਿੱਤਾ ਸੀ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਸੀ।

23ਜਦੋਂ ਯੋਆਬ ਅਤੇ ਉਸਦੇ ਨਾਲ ਦੇ ਸਾਰੇ ਸਿਪਾਹੀ ਪਹੁੰਚੇ ਤਾਂ ਉਸਨੂੰ ਦੱਸਿਆ ਗਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਰਾਜੇ ਨੇ ਉਸਨੂੰ ਵਿਦਾ ਕਰ ਦਿੱਤਾ ਹੈ ਅਤੇ ਉਹ ਸ਼ਾਂਤੀ ਨਾਲ ਚਲਾ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.