2 ਸ਼ਮੁਏਲ 3

ਹੁਣ ਸ਼ਾਊਲ ਦੀ ਇੱਕ ਦਾਸੀ ਸੀ ਜਿਸਦਾ ਨਾਮ ਰਿਜ਼ਪਾਹ ਸੀ ਜੋ ਅੱਯਾਹ ਦੀ ਧੀ ਸੀ ਅਤੇ ਈਸ਼-ਬੋਸ਼ਥ ਨੇ ਅਬਨੇਰ ਨੂੰ ਕਿਹਾ, “ਤੂੰ ਮੇਰੇ ਪਿਤਾ ਦੀ ਦਾਸੀ ਨਾਲ ਕਿਉਂ ਸੁੱਤਾ ਸੀ?”

2 Samuel 3:7 (UKJV) And Saul had a concubine, whose name was Rizpah, the daughter of Aiah: and Ishbosheth said to Abner, Wherefore have you gone in unto my father's concubine?

5ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਵੀਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ। ਇਹ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ।

6ਜਦ ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੜਾਈ ਹੁੰਦੀ ਸੀ, ਤਾਂ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ।

7ਹੁਣ ਸ਼ਾਊਲ ਦੀ ਇੱਕ ਦਾਸੀ ਸੀ ਜਿਸਦਾ ਨਾਮ ਰਿਜ਼ਪਾਹ ਸੀ ਜੋ ਅੱਯਾਹ ਦੀ ਧੀ ਸੀ ਅਤੇ ਈਸ਼-ਬੋਸ਼ਥ ਨੇ ਅਬਨੇਰ ਨੂੰ ਕਿਹਾ, “ਤੂੰ ਮੇਰੇ ਪਿਤਾ ਦੀ ਦਾਸੀ ਨਾਲ ਕਿਉਂ ਸੁੱਤਾ ਸੀ?”

8ਈਸ਼-ਬੋਸ਼ੇਥ ਦੀਆਂ ਗੱਲਾਂ ਕਰਕੇ ਅਬਨੇਰ ਬਹੁਤ ਗੁੱਸੇ ਵਿੱਚ ਸੀ ਤਾਂ ਉਸਨੇ ਜਵਾਬ ਦਿੱਤਾ, “ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਅੱਜ ਦੇ ਦਿਨ ਤੱਕ ਮੈਂ ਤੁਹਾਡੇ ਪਿਤਾ ਸ਼ਾਊਲ ਦੇ ਘਰਾਣੇ ਅਤੇ ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਵਫ਼ਾਦਾਰ ਹਾਂ। ਫਿਰ ਵੀ ਮੈਂ ਤੈਨੂੰ ਦਾਵੀਦ ਦੇ ਹਵਾਲੇ ਨਹੀਂ ਕੀਤਾ। ਪਰ ਹੁਣ ਤੂੰ ਮੇਰੇ ਤੇ ਇਸ ਔਰਤ ਨਾਲ ਜੁੜੇ ਅਪਰਾਧ ਦਾ ਦੋਸ਼ ਲਗਾਉਂਦੇ ਹੋ!

9ਪਰਮੇਸ਼ਵਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਜੇ ਮੈਂ ਉਸ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.