6ਜਦ ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੜਾਈ ਹੁੰਦੀ ਸੀ, ਤਾਂ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ।
7ਹੁਣ ਸ਼ਾਊਲ ਦੀ ਇੱਕ ਦਾਸੀ ਸੀ ਜਿਸਦਾ ਨਾਮ ਰਿਜ਼ਪਾਹ ਸੀ ਜੋ ਅੱਯਾਹ ਦੀ ਧੀ ਸੀ ਅਤੇ ਈਸ਼-ਬੋਸ਼ਥ ਨੇ ਅਬਨੇਰ ਨੂੰ ਕਿਹਾ, “ਤੂੰ ਮੇਰੇ ਪਿਤਾ ਦੀ ਦਾਸੀ ਨਾਲ ਕਿਉਂ ਸੁੱਤਾ ਸੀ?”
8ਈਸ਼-ਬੋਸ਼ੇਥ ਦੀਆਂ ਗੱਲਾਂ ਕਰਕੇ ਅਬਨੇਰ ਬਹੁਤ ਗੁੱਸੇ ਵਿੱਚ ਸੀ ਤਾਂ ਉਸਨੇ ਜਵਾਬ ਦਿੱਤਾ, “ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਅੱਜ ਦੇ ਦਿਨ ਤੱਕ ਮੈਂ ਤੁਹਾਡੇ ਪਿਤਾ ਸ਼ਾਊਲ ਦੇ ਘਰਾਣੇ ਅਤੇ ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਵਫ਼ਾਦਾਰ ਹਾਂ। ਫਿਰ ਵੀ ਮੈਂ ਤੈਨੂੰ ਦਾਵੀਦ ਦੇ ਹਵਾਲੇ ਨਹੀਂ ਕੀਤਾ। ਪਰ ਹੁਣ ਤੂੰ ਮੇਰੇ ਤੇ ਇਸ ਔਰਤ ਨਾਲ ਜੁੜੇ ਅਪਰਾਧ ਦਾ ਦੋਸ਼ ਲਗਾਉਂਦੇ ਹੋ!
9ਪਰਮੇਸ਼ਵਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਜੇ ਮੈਂ ਉਸ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਦੀ ਹੈ।
10ਅਤੇ ਸ਼ਾਊਲ ਦੇ ਘਰਾਣੇ ਤੋਂ ਰਾਜ ਨੂੰ ਲੈ ਕੇ ਇਸਰਾਏਲ ਅਤੇ ਯਹੂਦਾਹ ਉੱਤੇ ਦਾਵੀਦ ਦੀ ਗੱਦੀ ਕਾਇਮ ਕਰ ਦਿਆਂ ਜੋ ਕੇ ਦਾਨ ਤੋਂ ਬੇਰਸ਼ੇਬਾ ਤੱਕ ਹੈ।”