2 ਸ਼ਮੁਏਲ 5

ਇਸ ਲਈ ਦਾਵੀਦ ਬਾਲ-ਪਰਾਜ਼ਿਮ ਵਿੱਚ ਆਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸਨੇ ਕਿਹਾ, “ਜਿਵੇਂ ਪਾਣੀ ਵਗਦਾ ਹੈ, ਯਾਹਵੇਹ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ੍ਹ ਕੇ ਲੈ ਜਾਂਦੀਆਂ ਹਨ।” ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ ਕਿਹਾ ਜਾਂਦਾ ਸੀ।

2 Samuel 5:20 (UKJV) And David came to Baalperazim, and David stroke them there, and said, The LORD has broken forth upon mine enemies before me, as the breach of waters. Therefore he called the name of that place Baalperazim.

18ਫ਼ਲਿਸਤੀ ਆਏ ਅਤੇ ਰਫ਼ਾਈਮ ਦੀ ਵਾਦੀ ਵਿੱਚ ਫੈਲ ਗਏ।

19ਇਸ ਲਈ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਜਾ ਕੇ ਫ਼ਲਿਸਤੀਆਂ ਉੱਤੇ ਹਮਲਾ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਂਗਾ?” ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਮੈਂ ਜ਼ਰੂਰ ਫ਼ਲਿਸਤੀਆਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ।”

20ਇਸ ਲਈ ਦਾਵੀਦ ਬਾਲ-ਪਰਾਜ਼ਿਮ ਵਿੱਚ ਆਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸਨੇ ਕਿਹਾ, “ਜਿਵੇਂ ਪਾਣੀ ਵਗਦਾ ਹੈ, ਯਾਹਵੇਹ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ੍ਹ ਕੇ ਲੈ ਜਾਂਦੀਆਂ ਹਨ।” ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ ਕਿਹਾ ਜਾਂਦਾ ਸੀ।

21ਫ਼ਲਿਸਤੀਆਂ ਨੇ ਆਪਣੀਆਂ ਮੂਰਤੀਆਂ ਨੂੰ ਉੱਥੇ ਛੱਡ ਦਿੱਤਾ ਅਤੇ ਦਾਵੀਦ ਅਤੇ ਉਸਦੇ ਆਦਮੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ।

22ਫ਼ਲਿਸਤੀ ਇੱਕ ਵਾਰ ਫਿਰ ਆਏ ਅਤੇ ਰਫ਼ਾਈਮ ਦੀ ਘਾਟੀ ਵਿੱਚ ਫੈਲ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.