2 ਸ਼ਮੁਏਲ 5

ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਹੇਬਰੋਨ ਵਿੱਚ ਰਾਜਾ ਦਾਵੀਦ ਕੋਲ ਆਏ, ਤਾਂ ਰਾਜੇ ਨੇ ਉਨ੍ਹਾਂ ਨਾਲ ਹੇਬਰੋਨ ਵਿੱਚ ਯਾਹਵੇਹ ਦੇ ਸਾਹਮਣੇ ਇੱਕ ਨੇਮ ਬੰਨ੍ਹਿਆ ਅਤੇ ਉਨ੍ਹਾਂ ਨੇ ਦਾਵੀਦ ਨੂੰ ਇਸਰਾਏਲ ਦਾ ਰਾਜਾ ਮਸਹ ਕੀਤਾ।

2 Samuel 5:3 (UKJV) So all the elders of Israel came to the king to Hebron; and king David made a league with them in Hebron before the LORD: and they anointed David king over Israel.

1ਇਸਰਾਏਲ ਦੇ ਸਾਰੇ ਗੋਤ ਹੇਬਰੋਨ ਵਿੱਚ ਦਾਵੀਦ ਕੋਲ ਆ ਕੇ ਉਸਨੂੰ ਆਖਿਆ, “ਅਸੀਂ ਤੁਹਾਡਾ ਆਪਣਾ ਹੀ ਮਾਸ ਅਤੇ ਲਹੂ ਹਾਂ।

2ਪਿਛਲੇ ਸਾਲਾਂ ਵਿੱਚ, ਜਦੋਂ ਸ਼ਾਊਲ ਸਾਡੇ ਉੱਤੇ ਰਾਜਾ ਸੀ, ਤੁਸੀਂ ਹੀ ਉਹ ਸੀ ਜਿਸਨੇ ਇਸਰਾਏਲ ਅਤੇ ਉਸਦੀ ਫੌਜਾਂ ਦੀ ਅਗਵਾਈ ਕੀਤੀ ਸੀ ਅਤੇ ਯਾਹਵੇਹ ਨੇ ਤੈਨੂੰ ਆਖਿਆ, ‘ਤੂੰ ਮੇਰੀ ਪਰਜਾ ਇਸਰਾਏਲ ਉੱਤੇ ਚਰਵਾਹਾ ਹੋਵੇਗਾ ਅਤੇ ਤੂੰ ਉਹਨਾਂ ਦਾ ਹਾਕਮ ਬਣ ਜਾਵੇਂਗਾ।’ ”

3ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਹੇਬਰੋਨ ਵਿੱਚ ਰਾਜਾ ਦਾਵੀਦ ਕੋਲ ਆਏ, ਤਾਂ ਰਾਜੇ ਨੇ ਉਨ੍ਹਾਂ ਨਾਲ ਹੇਬਰੋਨ ਵਿੱਚ ਯਾਹਵੇਹ ਦੇ ਸਾਹਮਣੇ ਇੱਕ ਨੇਮ ਬੰਨ੍ਹਿਆ ਅਤੇ ਉਨ੍ਹਾਂ ਨੇ ਦਾਵੀਦ ਨੂੰ ਇਸਰਾਏਲ ਦਾ ਰਾਜਾ ਮਸਹ ਕੀਤਾ।

4ਦਾਵੀਦ ਤੀਹ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਚਾਲੀ ਸਾਲ ਰਾਜ ਕੀਤਾ।

5ਹੇਬਰੋਨ ਵਿੱਚ ਉਸਨੇ ਯਹੂਦਾਹ ਉੱਤੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ ਅਤੇ ਯੇਰੂਸ਼ਲੇਮ ਵਿੱਚ ਉਸਨੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਤੇਤੀ ਸਾਲ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.