5ਹੇਬਰੋਨ ਵਿੱਚ ਉਸਨੇ ਯਹੂਦਾਹ ਉੱਤੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ ਅਤੇ ਯੇਰੂਸ਼ਲੇਮ ਵਿੱਚ ਉਸਨੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਤੇਤੀ ਸਾਲ ਰਾਜ ਕੀਤਾ।
6ਰਾਜਾ ਅਤੇ ਉਸਦੇ ਆਦਮੀਆਂ ਨੇ ਯੇਰੂਸ਼ਲੇਮ ਵੱਲ ਕੂਚ ਕੀਤਾ ਅਤੇ ਯਬੂਸੀਆਂ ਉੱਤੇ ਜਿਹੜੇ ਉੱਥੇ ਰਹਿੰਦੇ ਸਨ ਹਮਲਾ ਕੀਤਾ। ਯਬੂਸੀਆਂ ਨੇ ਦਾਵੀਦ ਨੂੰ ਆਖਿਆ, “ਤੂੰ ਇੱਥੇ ਅੰਦਰ ਨਹੀਂ ਵੜੇਂਗਾ। ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕ ਸਕਦੇ ਹਨ।” ਕਿਉਂ ਜੋ ਉਨ੍ਹਾਂ ਨੇ ਸੋਚਿਆ, “ਦਾਵੀਦ ਇੱਥੇ ਨਹੀਂ ਆ ਸਕਦਾ।”
7ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ, ਜੋ ਦਾਵੀਦ ਦਾ ਸ਼ਹਿਰ ਹੈ।
8ਉਸ ਦਿਨ ਦਾਵੀਦ ਨੇ ਆਖਿਆ, “ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਘੜੇ ਜਿਹਨਾਂ ਨੂੰ ਦਾਵੀਦ ਨਫ਼ਰਤ ਕਰਦਾ ਹੈ।” ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ, “ਕਿ ਅੰਨ੍ਹੇ ਅਤੇ ਲੰਘੜੇ ਮਹਿਲ ਵਿੱਚ ਨਹੀਂ ਵੜ ਸਕਦੇ।”
9ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸਨੂੰ ਦਾਵੀਦ ਦਾ ਸ਼ਹਿਰ ਆਖਿਆ। ਉਸਨੇ ਛੱਤ ਤੋਂ ਅੰਦਰ ਵੱਲ, ਇਸਦੇ ਆਲੇ-ਦੁਆਲੇ ਦਾ ਸ਼ਹਿਰ ਉਸਾਰਿਆ।