2 ਸ਼ਮੁਏਲ 5

ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸਨੂੰ ਦਾਵੀਦ ਦਾ ਸ਼ਹਿਰ ਆਖਿਆ। ਉਸਨੇ ਛੱਤ ਤੋਂ ਅੰਦਰ ਵੱਲ, ਇਸਦੇ ਆਲੇ-ਦੁਆਲੇ ਦਾ ਸ਼ਹਿਰ ਉਸਾਰਿਆ।

2 Samuel 5:9 (UKJV) So David dwelt in the fort, and called it the city of David. And David built round about from Millo and inward.

7ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ, ਜੋ ਦਾਵੀਦ ਦਾ ਸ਼ਹਿਰ ਹੈ।

8ਉਸ ਦਿਨ ਦਾਵੀਦ ਨੇ ਆਖਿਆ, “ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਘੜੇ ਜਿਹਨਾਂ ਨੂੰ ਦਾਵੀਦ ਨਫ਼ਰਤ ਕਰਦਾ ਹੈ।” ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ, “ਕਿ ਅੰਨ੍ਹੇ ਅਤੇ ਲੰਘੜੇ ਮਹਿਲ ਵਿੱਚ ਨਹੀਂ ਵੜ ਸਕਦੇ।”

9ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸਨੂੰ ਦਾਵੀਦ ਦਾ ਸ਼ਹਿਰ ਆਖਿਆ। ਉਸਨੇ ਛੱਤ ਤੋਂ ਅੰਦਰ ਵੱਲ, ਇਸਦੇ ਆਲੇ-ਦੁਆਲੇ ਦਾ ਸ਼ਹਿਰ ਉਸਾਰਿਆ।

10ਅਤੇ ਦਾਵੀਦ ਦਿਨੋਂ ਦਿਨ ਤਾਕਤਵਰ ਹੁੰਦਾ ਗਿਆ, ਕਿਉਂ ਜੋ ਸਰਬ ਸ਼ਕਤੀਮਾਨ ਯਾਹਵੇਹ ਪਰਮੇਸ਼ਵਰ ਉਸਦੇ ਨਾਲ ਸੀ।

11ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, ਨਾਲੇ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ ਅਤੇ ਉਨ੍ਹਾਂ ਨੇ ਦਾਵੀਦ ਲਈ ਇੱਕ ਮਹਿਲ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.