1ਦਾਵੀਦ ਨੇ ਫਿਰ ਇਸਰਾਏਲ ਦੇ ਸਾਰੇ ਯੋਗ ਨੌਜਵਾਨਾਂ ਵਿੱਚੋਂ ਤੀਹ ਹਜ਼ਾਰ ਨੂੰ ਇਕੱਠਾ ਕੀਤਾ।
2ਦਾਵੀਦ ਅਤੇ ਉਸਦੇ ਸਾਰੇ ਆਦਮੀ ਯਹੂਦਾਹ ਵਿੱਚ ਬਾਲਾਹ ਨੂੰ ਗਏ ਤਾਂ ਕਿ ਉੱਥੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜਿਸ ਨੂੰ ਸੈਨਾਂ ਦੇ ਯਾਹਵੇਹ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜੋ ਕਿ ਸੰਦੂਕ ਉੱਤੇ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ।
3ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਇੱਕ ਨਵੇਂ ਗੱਡੇ ਉੱਤੇ ਰੱਖਿਆ ਅਤੇ ਇਸਨੂੰ ਅਬੀਨਾਦਾਬ ਦੇ ਘਰ ਤੋਂ ਲੈ ਆਏ ਜੋ ਪਹਾੜੀ ਉੱਤੇ ਸੀ। ਅਬੀਨਾਦਾਬ ਦੇ ਪੁੱਤਰ ਊਜ਼ਾਹ ਅਤੇ ਅਹੀਓ ਨੇ ਉਸ ਗੱਡੇ ਨੂੰ ਹੱਕਿਆ।
4ਅਤੇ ਪਰਮੇਸ਼ਵਰ ਦੇ ਸੰਦੂਕ ਨਾਲ ਨਵੇਂ ਗੱਡੇ ਦੀ ਅਗਵਾਈ ਕਰ ਰਹੇ ਸਨ ਅਤੇ ਅਹੀਓ ਉਸ ਦੇ ਅੱਗੇ-ਅੱਗੇ ਚੱਲ ਰਿਹਾ ਸੀ।