2 ਸ਼ਮੁਏਲ 6

ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਇੱਕ ਨਵੇਂ ਗੱਡੇ ਉੱਤੇ ਰੱਖਿਆ ਅਤੇ ਇਸਨੂੰ ਅਬੀਨਾਦਾਬ ਦੇ ਘਰ ਤੋਂ ਲੈ ਆਏ ਜੋ ਪਹਾੜੀ ਉੱਤੇ ਸੀ। ਅਬੀਨਾਦਾਬ ਦੇ ਪੁੱਤਰ ਊਜ਼ਾਹ ਅਤੇ ਅਹੀਓ ਨੇ ਉਸ ਗੱਡੇ ਨੂੰ ਹੱਕਿਆ।

2 Samuel 6:3 (UKJV) And they set the ark of God upon a new cart, and brought it out of the house of Abinadab that was in Gibeah: and Uzzah and Ahio, the sons of Abinadab, drove the new cart.

1ਦਾਵੀਦ ਨੇ ਫਿਰ ਇਸਰਾਏਲ ਦੇ ਸਾਰੇ ਯੋਗ ਨੌਜਵਾਨਾਂ ਵਿੱਚੋਂ ਤੀਹ ਹਜ਼ਾਰ ਨੂੰ ਇਕੱਠਾ ਕੀਤਾ।

2ਦਾਵੀਦ ਅਤੇ ਉਸਦੇ ਸਾਰੇ ਆਦਮੀ ਯਹੂਦਾਹ ਵਿੱਚ ਬਾਲਾਹ ਨੂੰ ਗਏ ਤਾਂ ਕਿ ਉੱਥੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜਿਸ ਨੂੰ ਸੈਨਾਂ ਦੇ ਯਾਹਵੇਹ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜੋ ਕਿ ਸੰਦੂਕ ਉੱਤੇ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ।

3ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਇੱਕ ਨਵੇਂ ਗੱਡੇ ਉੱਤੇ ਰੱਖਿਆ ਅਤੇ ਇਸਨੂੰ ਅਬੀਨਾਦਾਬ ਦੇ ਘਰ ਤੋਂ ਲੈ ਆਏ ਜੋ ਪਹਾੜੀ ਉੱਤੇ ਸੀ। ਅਬੀਨਾਦਾਬ ਦੇ ਪੁੱਤਰ ਊਜ਼ਾਹ ਅਤੇ ਅਹੀਓ ਨੇ ਉਸ ਗੱਡੇ ਨੂੰ ਹੱਕਿਆ।

4ਅਤੇ ਪਰਮੇਸ਼ਵਰ ਦੇ ਸੰਦੂਕ ਨਾਲ ਨਵੇਂ ਗੱਡੇ ਦੀ ਅਗਵਾਈ ਕਰ ਰਹੇ ਸਨ ਅਤੇ ਅਹੀਓ ਉਸ ਦੇ ਅੱਗੇ-ਅੱਗੇ ਚੱਲ ਰਿਹਾ ਸੀ।

5ਦਾਵੀਦ ਅਤੇ ਸਾਰਾ ਇਸਰਾਏਲ ਆਪਣੀ ਪੂਰੀ ਸ਼ਕਤੀ ਨਾਲ ਯਾਹਵੇਹ ਦੇ ਅੱਗੇ, ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਬਣੇ ਹੋਵੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਾਹਵੇਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.