3ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਇੱਕ ਨਵੇਂ ਗੱਡੇ ਉੱਤੇ ਰੱਖਿਆ ਅਤੇ ਇਸਨੂੰ ਅਬੀਨਾਦਾਬ ਦੇ ਘਰ ਤੋਂ ਲੈ ਆਏ ਜੋ ਪਹਾੜੀ ਉੱਤੇ ਸੀ। ਅਬੀਨਾਦਾਬ ਦੇ ਪੁੱਤਰ ਊਜ਼ਾਹ ਅਤੇ ਅਹੀਓ ਨੇ ਉਸ ਗੱਡੇ ਨੂੰ ਹੱਕਿਆ।
4ਅਤੇ ਪਰਮੇਸ਼ਵਰ ਦੇ ਸੰਦੂਕ ਨਾਲ ਨਵੇਂ ਗੱਡੇ ਦੀ ਅਗਵਾਈ ਕਰ ਰਹੇ ਸਨ ਅਤੇ ਅਹੀਓ ਉਸ ਦੇ ਅੱਗੇ-ਅੱਗੇ ਚੱਲ ਰਿਹਾ ਸੀ।
5ਦਾਵੀਦ ਅਤੇ ਸਾਰਾ ਇਸਰਾਏਲ ਆਪਣੀ ਪੂਰੀ ਸ਼ਕਤੀ ਨਾਲ ਯਾਹਵੇਹ ਦੇ ਅੱਗੇ, ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਬਣੇ ਹੋਵੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਾਹਵੇਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਸਨ।
6ਜਦੋਂ ਉਹ ਨਾਕੋਨ ਦੇ ਪਿੜ ਵਿੱਚ ਆਏ, ਤਾਂ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ਵਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ, ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ।
7ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ; ਇਸ ਲਈ ਪਰਮੇਸ਼ਵਰ ਨੇ ਉਸਨੂੰ ਉਸਦੇ ਦੋਸ਼ ਦੇ ਕਾਰਨ ਮਾਰਿਆ ਅਤੇ ਉਹ ਉੱਥੇ ਹੀ ਪਰਮੇਸ਼ਵਰ ਦੇ ਸੰਦੂਕ ਦੇ ਕੋਲ ਮਰ ਗਿਆ।