21ਦਾਵੀਦ ਨੇ ਮੀਕਲ ਨੂੰ ਕਿਹਾ, “ਇਹ ਯਾਹਵੇਹ ਦੇ ਅੱਗੇ ਸੀ, ਜਿਸ ਨੇ ਮੈਨੂੰ ਤੇਰੇ ਪਿਤਾ ਜਾਂ ਆਪਣੇ ਘਰ ਵਿੱਚੋਂ ਕਿਸੇ ਦੀ ਬਜਾਏ ਮੈਨੂੰ ਚੁਣ ਲਿਆ ਜਦੋਂ ਉਸਨੇ ਮੈਨੂੰ ਇਸਰਾਏਲ ਦੇ ਲੋਕਾਂ ਦਾ ਸ਼ਾਸਕ ਨਿਯੁਕਤ ਕੀਤਾ ਹੈ, ਮੈਂ ਯਾਹਵੇਹ ਦੇ ਅੱਗੇ ਨੱਚਾਂਗਾ।
22ਸਗੋਂ ਮੈਂ ਇਸ ਤੋਂ ਵੀ ਵੱਧ ਨੀਚ ਹੋ ਜਾਵਾਂਗਾ ਅਤੇ ਮੈਂ ਆਪਣੀਆਂ ਨਜ਼ਰਾਂ ਵਿੱਚ ਤੁੱਛ ਗਿਣਿਆ ਜਾਵਾਂਗਾ, ਪਰ ਇਨ੍ਹਾਂ ਦਾਸੀਆ ਦੁਆਰਾ ਜਿਨ੍ਹਾਂ ਬਾਰੇ ਤੂੰ ਗੱਲ ਕੀਤੀ ਸੀ, ਮੈਨੂੰ ਸਨਮਾਨ ਦਿੱਤਾ ਜਾਵੇਗਾ।”
23ਅਤੇ ਸ਼ਾਊਲ ਦੀ ਧੀ ਮੀਕਲ ਦੀ ਮੌਤ ਦੇ ਦਿਨ ਤੱਕ ਕੋਈ ਔਲਾਦ ਨਹੀਂ ਸੀ।