7ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ; ਇਸ ਲਈ ਪਰਮੇਸ਼ਵਰ ਨੇ ਉਸਨੂੰ ਉਸਦੇ ਦੋਸ਼ ਦੇ ਕਾਰਨ ਮਾਰਿਆ ਅਤੇ ਉਹ ਉੱਥੇ ਹੀ ਪਰਮੇਸ਼ਵਰ ਦੇ ਸੰਦੂਕ ਦੇ ਕੋਲ ਮਰ ਗਿਆ।
8ਤਦ ਦਾਵੀਦ ਦੁਖੀ ਹੋਇਆ ਕਿਉਂਕਿ ਯਾਹਵੇਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ ਅਤੇ ਅੱਜ ਤੱਕ ਉਸ ਥਾਂ ਨੂੰ ਪੇਰੇਜ਼-ਊਜ਼ਾਹ ਕਿਹਾ ਜਾਂਦਾ ਹੈ।
9ਦਾਵੀਦ ਉਸ ਦਿਨ ਯਾਹਵੇਹ ਤੋਂ ਡਰਿਆ ਅਤੇ ਕਿਹਾ, “ਮੈ ਯਾਹਵੇਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ?”
10ਦਾਵੀਦ ਦਾ ਮਨ ਨਾ ਕੀਤਾ ਜੋ ਉਹ ਯਾਹਵੇਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ।
11ਯਾਹਵੇਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਰਕਤ ਦਿੱਤੀ।