2 ਸ਼ਮੁਏਲ 6

ਯਾਹਵੇਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਰਕਤ ਦਿੱਤੀ।

2 Samuel 6:11 (UKJV) And the ark of the LORD continued in the house of Obededom the Gittite three months: and the LORD blessed Obededom, and all his household.

9ਦਾਵੀਦ ਉਸ ਦਿਨ ਯਾਹਵੇਹ ਤੋਂ ਡਰਿਆ ਅਤੇ ਕਿਹਾ, “ਮੈ ਯਾਹਵੇਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ?”

10ਦਾਵੀਦ ਦਾ ਮਨ ਨਾ ਕੀਤਾ ਜੋ ਉਹ ਯਾਹਵੇਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ।

11ਯਾਹਵੇਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਰਕਤ ਦਿੱਤੀ।

12ਰਾਜਾ ਦਾਵੀਦ ਨੂੰ ਲੋਕਾਂ ਨੇ ਦੱਸਿਆ, “ਪਰਮੇਸ਼ਵਰ ਦੇ ਨੇਮ ਸੰਦੂਕ ਦੇ ਕਾਰਨ ਓਬੇਦ-ਅਦੋਮ ਦੇ ਘਰਾਣੇ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।” ਇਸ ਲਈ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚੋਂ ਦਾਵੀਦ ਦੇ ਸ਼ਹਿਰ ਨੂੰ ਅਨੰਦ ਨਾਲ ਲਿਆਉਣ ਲਈ ਗਿਆ।

13ਜਦੋਂ ਯਾਹਵੇਹ ਦੇ ਸੰਦੂਕ ਨੂੰ ਚੁੱਕਣ ਵਾਲਿਆਂ ਨੇ ਛੇ ਕਦਮ ਪੁੱਟੇ ਸਨ, ਤਾਂ ਉਸਨੇ ਇੱਕ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.