10ਦਾਵੀਦ ਦਾ ਮਨ ਨਾ ਕੀਤਾ ਜੋ ਉਹ ਯਾਹਵੇਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ।
11ਯਾਹਵੇਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸਨੂੰ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਰਕਤ ਦਿੱਤੀ।
12ਰਾਜਾ ਦਾਵੀਦ ਨੂੰ ਲੋਕਾਂ ਨੇ ਦੱਸਿਆ, “ਪਰਮੇਸ਼ਵਰ ਦੇ ਨੇਮ ਸੰਦੂਕ ਦੇ ਕਾਰਨ ਓਬੇਦ-ਅਦੋਮ ਦੇ ਘਰਾਣੇ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।” ਇਸ ਲਈ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚੋਂ ਦਾਵੀਦ ਦੇ ਸ਼ਹਿਰ ਨੂੰ ਅਨੰਦ ਨਾਲ ਲਿਆਉਣ ਲਈ ਗਿਆ।
13ਜਦੋਂ ਯਾਹਵੇਹ ਦੇ ਸੰਦੂਕ ਨੂੰ ਚੁੱਕਣ ਵਾਲਿਆਂ ਨੇ ਛੇ ਕਦਮ ਪੁੱਟੇ ਸਨ, ਤਾਂ ਉਸਨੇ ਇੱਕ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ।
14ਦਾਵੀਦ ਕਤਾਨ ਦਾ ਏਫ਼ੋਦ ਪਹਿਨ ਕੇ, ਆਪਣੀ ਪੂਰੀ ਤਾਕਤ ਨਾਲ ਯਾਹਵੇਹ ਦੇ ਸੰਦੂਕ ਅੱਗੇ ਨੱਚ ਰਿਹਾ ਸੀ,