12ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਨਾਲ ਸੌ ਜਾਵੇਗਾ, ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਖੜ੍ਹਾਂ ਕਰਾਂਗਾ। ਜੋ ਤੇਰੇ ਆਪਣੇ ਮਾਸ ਅਤੇ ਲਹੂ ਤੋਂ ਹੋਵੇ ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ।
13ਉਹ ਹੀ ਹੈ ਜੋ ਮੇਰੇ ਨਾਮ ਲਈ ਇੱਕ ਭਵਨ ਬਣਾਵੇਗਾ, ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦਾ ਲਈ ਸਥਾਪਿਤ ਕਰਾਂਗਾ।
14ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਜਦੋਂ ਉਹ ਬੁਰਿਆਈ ਕਰੇਗਾ ਮੈਂ ਉਸਨੂੰ ਮਨੁੱਖਾਂ ਦੀ ਬਣਾਈ ਰੀਤੀ ਦੇ ਅਨੁਸਾਰ ਡੰਡੇ ਅਤੇ ਕੋੜਿਆਂ ਨਾਲ ਮਾਰ ਕੇ ਸਜ਼ਾ ਦਿਆਂਗਾ।
15ਪਰ ਮੇਰੀ ਦਯਾ ਉਸ ਤੋਂ ਕਦੇ ਵੀ ਨਹੀਂ ਹਟੇਗੀ, ਜਿਵੇਂ ਮੈਂ ਇਸਨੂੰ ਸ਼ਾਊਲ ਤੋਂ ਖੋਹ ਲਿਆ ਸੀ, ਜਿਸ ਨੂੰ ਮੈਂ ਤੇਰੇ ਅੱਗੋਂ ਨਾਸ਼ ਕੀਤਾ ਸੀ।
16ਤੇਰਾ ਘਰ ਅਤੇ ਤੇਰਾ ਰਾਜ ਮੇਰੇ ਅੱਗੇ ਸਦਾ ਲਈ ਅਟੱਲ ਰਹੇਗਾ ਅਤੇ ਤੇਰਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ ”