13ਉਹ ਹੀ ਹੈ ਜੋ ਮੇਰੇ ਨਾਮ ਲਈ ਇੱਕ ਭਵਨ ਬਣਾਵੇਗਾ, ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦਾ ਲਈ ਸਥਾਪਿਤ ਕਰਾਂਗਾ।
14ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਜਦੋਂ ਉਹ ਬੁਰਿਆਈ ਕਰੇਗਾ ਮੈਂ ਉਸਨੂੰ ਮਨੁੱਖਾਂ ਦੀ ਬਣਾਈ ਰੀਤੀ ਦੇ ਅਨੁਸਾਰ ਡੰਡੇ ਅਤੇ ਕੋੜਿਆਂ ਨਾਲ ਮਾਰ ਕੇ ਸਜ਼ਾ ਦਿਆਂਗਾ।
15ਪਰ ਮੇਰੀ ਦਯਾ ਉਸ ਤੋਂ ਕਦੇ ਵੀ ਨਹੀਂ ਹਟੇਗੀ, ਜਿਵੇਂ ਮੈਂ ਇਸਨੂੰ ਸ਼ਾਊਲ ਤੋਂ ਖੋਹ ਲਿਆ ਸੀ, ਜਿਸ ਨੂੰ ਮੈਂ ਤੇਰੇ ਅੱਗੋਂ ਨਾਸ਼ ਕੀਤਾ ਸੀ।
16ਤੇਰਾ ਘਰ ਅਤੇ ਤੇਰਾ ਰਾਜ ਮੇਰੇ ਅੱਗੇ ਸਦਾ ਲਈ ਅਟੱਲ ਰਹੇਗਾ ਅਤੇ ਤੇਰਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ ”
17ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।