2 ਸ਼ਮੁਏਲ 7

ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।

2 Samuel 7:17 (UKJV) According to all these words, and according to all this vision, so did Nathan speak unto David.

15ਪਰ ਮੇਰੀ ਦਯਾ ਉਸ ਤੋਂ ਕਦੇ ਵੀ ਨਹੀਂ ਹਟੇਗੀ, ਜਿਵੇਂ ਮੈਂ ਇਸਨੂੰ ਸ਼ਾਊਲ ਤੋਂ ਖੋਹ ਲਿਆ ਸੀ, ਜਿਸ ਨੂੰ ਮੈਂ ਤੇਰੇ ਅੱਗੋਂ ਨਾਸ਼ ਕੀਤਾ ਸੀ।

16ਤੇਰਾ ਘਰ ਅਤੇ ਤੇਰਾ ਰਾਜ ਮੇਰੇ ਅੱਗੇ ਸਦਾ ਲਈ ਅਟੱਲ ਰਹੇਗਾ ਅਤੇ ਤੇਰਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ ”

17ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।

18ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਹਮਣੇ ਬੈਠ ਗਿਆ ਅਤੇ ਉਸ ਨੇ ਕਿਹਾ, “ਹੇ ਪ੍ਰਭੂ ਯਾਹਵੇਹ ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ?

19ਅਤੇ ਪ੍ਰਭੂ ਯਾਹਵੇਹ, ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਤੁਸੀਂ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ। ਹੇ ਪ੍ਰਭੂ ਯਾਹਵੇਹ, ਇਹ ਸਭ ਮਨੁੱਖ ਲਈ ਸਿਰਫ ਮਿੱਟੀ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.