2 ਸ਼ਮੁਏਲ 7

ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਹਮਣੇ ਬੈਠ ਗਿਆ ਅਤੇ ਉਸ ਨੇ ਕਿਹਾ, “ਹੇ ਪ੍ਰਭੂ ਯਾਹਵੇਹ ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ?

2 Samuel 7:18 (UKJV) Then went king David in, and sat before the LORD, and he said, Who am I, O Lord GOD? and what is my house, that you have brought me until now?

16ਤੇਰਾ ਘਰ ਅਤੇ ਤੇਰਾ ਰਾਜ ਮੇਰੇ ਅੱਗੇ ਸਦਾ ਲਈ ਅਟੱਲ ਰਹੇਗਾ ਅਤੇ ਤੇਰਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ ”

17ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।

18ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਹਮਣੇ ਬੈਠ ਗਿਆ ਅਤੇ ਉਸ ਨੇ ਕਿਹਾ, “ਹੇ ਪ੍ਰਭੂ ਯਾਹਵੇਹ ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ?

19ਅਤੇ ਪ੍ਰਭੂ ਯਾਹਵੇਹ, ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਤੁਸੀਂ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ। ਹੇ ਪ੍ਰਭੂ ਯਾਹਵੇਹ, ਇਹ ਸਭ ਮਨੁੱਖ ਲਈ ਸਿਰਫ ਮਿੱਟੀ ਹੈ!

20“ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਪ੍ਰਭੂ ਯਾਹਵੇਹ, ਤੁਸੀਂ ਆਪਣੇ ਸੇਵਕ, ਨੂੰ ਜਾਣਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.