19ਅਤੇ ਪ੍ਰਭੂ ਯਾਹਵੇਹ, ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਤੁਸੀਂ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ। ਹੇ ਪ੍ਰਭੂ ਯਾਹਵੇਹ, ਇਹ ਸਭ ਮਨੁੱਖ ਲਈ ਸਿਰਫ ਮਿੱਟੀ ਹੈ!
20“ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਪ੍ਰਭੂ ਯਾਹਵੇਹ, ਤੁਸੀਂ ਆਪਣੇ ਸੇਵਕ, ਨੂੰ ਜਾਣਦੇ ਹੋ।
21ਆਪਣੇ ਬਚਨ ਦੇ ਖ਼ਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਆਪਣੇ ਸੇਵਕ ਨੂੰ ਇਹ ਦੱਸ ਦਿੱਤਾ ਹੈ।
22“ਹੇ ਯਾਹਵੇਹ ਪਰਮੇਸ਼ਵਰ ਤੂੰ ਕਿੰਨਾ ਮਹਾਨ ਹੈ! ਤੇਰੇ ਵਰਗਾ ਕੋਈ ਨਹੀਂ ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ।
23ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ, ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਦੇ ਰੂਪ ਵਿੱਚ ਇਸ ਲਈ ਛੁਡਾਇਆ ਤਾਂ ਜੋ ਉਸ ਲਈ ਇੱਕ ਨਾਮ ਬਣਾਉਣ। ਹੋਰਨਾਂ ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਆਪਣੇ ਲੋਕਾਂ ਦੇ ਸਾਹਮਣੇ ਤੋਂ ਬਾਹਰ ਕੱਢ ਕੇ ਮਹਾਨ ਅਤੇ ਸ਼ਾਨਦਾਰ ਅਚੰਭੇ ਕੀਤੇ ਜਿਹਨਾਂ ਨੂੰ ਮਿਸਰ ਤੋਂ ਛੁਡਾਇਆ ਸੀ?