24ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣੇ ਵਜੋਂ ਸਥਾਪਿਤ ਕੀਤਾ ਹੈ ਅਤੇ ਤੂੰ ਆਪ ਹੀ ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਬਣਿਆ।
25“ਅਤੇ ਹੁਣ, ਯਾਹਵੇਹ ਪਰਮੇਸ਼ਵਰ, ਸਦਾ ਲਈ ਉਸ ਵਾਅਦੇ ਨੂੰ ਪੂਰਾ ਕਰ ਜੋ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ। ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ,
26ਤਾਂ ਜੋ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੀ ਨਿਗਾਹ ਵਿੱਚ ਕਾਇਮ ਹੋਵੇਗਾ।
27“ਕਿਉਂ ਜੋ ਹੇ ਸੈਨਾਂ ਦੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੂੰ ਇਹ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ, ‘ਮੈਂ ਤੇਰੇ ਲਈ ਇੱਕ ਘਰ ਬਣਾਵਾਂਗਾ।’ ਇਸ ਲਈ ਤੇਰੇ ਸੇਵਕ ਨੂੰ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।
28ਹੇ ਯਾਹਵੇਹ ਪ੍ਰਭੂ, ਤੂੰ ਹੀ ਪਰਮੇਸ਼ਵਰ ਹੈ! ਤੇਰਾ ਨੇਮ ਭਰੋਸੇਮੰਦ ਹੈ ਅਤੇ ਤੂੰ ਆਪਣੇ ਸੇਵਕ ਨਾਲ ਇੰਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।