2 ਸ਼ਮੁਏਲ 7

“ਕਿਉਂ ਜੋ ਹੇ ਸੈਨਾਂ ਦੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੂੰ ਇਹ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ, ‘ਮੈਂ ਤੇਰੇ ਲਈ ਇੱਕ ਘਰ ਬਣਾਵਾਂਗਾ।’ ਇਸ ਲਈ ਤੇਰੇ ਸੇਵਕ ਨੂੰ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।

2 Samuel 7:27 (UKJV) For you, O LORD of hosts, God of Israel, have revealed to your servant, saying, I will build you an house: therefore has your servant found in his heart to pray this prayer unto you.

25“ਅਤੇ ਹੁਣ, ਯਾਹਵੇਹ ਪਰਮੇਸ਼ਵਰ, ਸਦਾ ਲਈ ਉਸ ਵਾਅਦੇ ਨੂੰ ਪੂਰਾ ਕਰ ਜੋ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ। ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ,

26ਤਾਂ ਜੋ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੀ ਨਿਗਾਹ ਵਿੱਚ ਕਾਇਮ ਹੋਵੇਗਾ।

27“ਕਿਉਂ ਜੋ ਹੇ ਸੈਨਾਂ ਦੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੂੰ ਇਹ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ, ‘ਮੈਂ ਤੇਰੇ ਲਈ ਇੱਕ ਘਰ ਬਣਾਵਾਂਗਾ।’ ਇਸ ਲਈ ਤੇਰੇ ਸੇਵਕ ਨੂੰ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।

28ਹੇ ਯਾਹਵੇਹ ਪ੍ਰਭੂ, ਤੂੰ ਹੀ ਪਰਮੇਸ਼ਵਰ ਹੈ! ਤੇਰਾ ਨੇਮ ਭਰੋਸੇਮੰਦ ਹੈ ਅਤੇ ਤੂੰ ਆਪਣੇ ਸੇਵਕ ਨਾਲ ਇੰਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।

29ਹੁਣ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ ਕਿਉਂ ਜੋ ਤੂੰ ਹੇ ਯਾਹਵੇਹ ਪ੍ਰਭੂ, ਬੋਲਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਸੇਵਕ ਦਾ ਘਰ ਸਦਾ ਲਈ ਮੁਬਾਰਕ ਰਹੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.