1ਕੁਝ ਸਮੇਂ ਦੇ ਬਾਅਦ, ਦਾਵੀਦ ਨੇ ਫ਼ਲਿਸਤੀਆਂ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਅਤੇ ਉਸਨੇ ਮੇਥੇਗ ਅੰਮਾਹ ਨੂੰ ਫ਼ਲਿਸਤੀਆਂ ਦੇ ਕੋਲੋ ਖੋਹ ਲਿਆ।
2ਦਾਵੀਦ ਨੇ ਮੋਆਬੀਆਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਜ਼ਮੀਨ ਉੱਤੇ ਲੇਟਾਇਆ ਅਤੇ ਉਨ੍ਹਾਂ ਨੂੰ ਡੋਰੀ ਦੀ ਲੰਬਾਈ ਨਾਲ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਤੀਜੀ ਕਤਾਰ ਨੂੰ ਜਿਉਂਦਾ ਰਹਿਣ ਦਿੱਤਾ ਗਿਆ। ਇਸ ਲਈ ਮੋਆਬੀ ਦਾਵੀਦ ਦੇ ਅਧੀਨ ਹੋ ਗਏ ਅਤੇ ਉਹ ਉਸ ਲਈ ਨਜ਼ਰਾਨੇ ਲਿਆਏ।
3ਇਸ ਤੋਂ ਇਲਾਵਾ, ਦਾਵੀਦ ਨੇ ਜ਼ੋਬਾਹ ਦੇ ਰਾਜੇ ਰੇਹੋਬ ਦੇ ਪੁੱਤਰ ਹਾਦੇਦੇਜ਼ਰ ਨੂੰ ਵੀ ਹਰਾ ਦਿੱਤਾ, ਜਦੋਂ ਉਹ ਫ਼ਰਾਤ ਦਰਿਆ ਦੇ ਉੱਤੇ ਆਪਣੇ ਦੇਸ਼ ਨੂੰ ਛੁਡਾਉਣ ਨਿੱਕਲਿਆ।
4ਦਾਵੀਦ ਨੇ ਉਸ ਦੇ 1,000 ਰੱਥ ਅਤੇ 7,000 ਘੋੜਸਵਾਰਾਂ ਅਤੇ 20,000 ਪੈਦਲ ਸਿਪਾਹੀਆਂ ਨੂੰ ਫੜ ਲਿਆ। ਉਸ ਨੇ ਰਥਾਂ ਦੇ ਸੌ ਘੋੜਿਆਂ ਨੂੰ ਛੱਡ ਕੇ ਬਾਕੀ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ ਉਹਨਾਂ ਨੂੰ ਲੰਗੜੇ ਕਰ ਦਿੱਤਾ।