2 ਸ਼ਮੁਏਲ 8

ਦਾਵੀਦ ਨੇ ਉਸ ਦੇ 1,000 ਰੱਥ ਅਤੇ 7,000 ਘੋੜਸਵਾਰਾਂ ਅਤੇ 20,000 ਪੈਦਲ ਸਿਪਾਹੀਆਂ ਨੂੰ ਫੜ ਲਿਆ। ਉਸ ਨੇ ਰਥਾਂ ਦੇ ਸੌ ਘੋੜਿਆਂ ਨੂੰ ਛੱਡ ਕੇ ਬਾਕੀ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ ਉਹਨਾਂ ਨੂੰ ਲੰਗੜੇ ਕਰ ਦਿੱਤਾ।

2 Samuel 8:4 (UKJV) And David took from him a thousand chariots, and seven hundred horsemen, and twenty thousand footmen: and David cut the hamstrings of all the chariot horses, but reserved of them for an hundred chariots.

2ਦਾਵੀਦ ਨੇ ਮੋਆਬੀਆਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਜ਼ਮੀਨ ਉੱਤੇ ਲੇਟਾਇਆ ਅਤੇ ਉਨ੍ਹਾਂ ਨੂੰ ਡੋਰੀ ਦੀ ਲੰਬਾਈ ਨਾਲ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਤੀਜੀ ਕਤਾਰ ਨੂੰ ਜਿਉਂਦਾ ਰਹਿਣ ਦਿੱਤਾ ਗਿਆ। ਇਸ ਲਈ ਮੋਆਬੀ ਦਾਵੀਦ ਦੇ ਅਧੀਨ ਹੋ ਗਏ ਅਤੇ ਉਹ ਉਸ ਲਈ ਨਜ਼ਰਾਨੇ ਲਿਆਏ।

3ਇਸ ਤੋਂ ਇਲਾਵਾ, ਦਾਵੀਦ ਨੇ ਜ਼ੋਬਾਹ ਦੇ ਰਾਜੇ ਰੇਹੋਬ ਦੇ ਪੁੱਤਰ ਹਾਦੇਦੇਜ਼ਰ ਨੂੰ ਵੀ ਹਰਾ ਦਿੱਤਾ, ਜਦੋਂ ਉਹ ਫ਼ਰਾਤ ਦਰਿਆ ਦੇ ਉੱਤੇ ਆਪਣੇ ਦੇਸ਼ ਨੂੰ ਛੁਡਾਉਣ ਨਿੱਕਲਿਆ।

4ਦਾਵੀਦ ਨੇ ਉਸ ਦੇ 1,000 ਰੱਥ ਅਤੇ 7,000 ਘੋੜਸਵਾਰਾਂ ਅਤੇ 20,000 ਪੈਦਲ ਸਿਪਾਹੀਆਂ ਨੂੰ ਫੜ ਲਿਆ। ਉਸ ਨੇ ਰਥਾਂ ਦੇ ਸੌ ਘੋੜਿਆਂ ਨੂੰ ਛੱਡ ਕੇ ਬਾਕੀ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ ਉਹਨਾਂ ਨੂੰ ਲੰਗੜੇ ਕਰ ਦਿੱਤਾ।

5ਜਦੋਂ ਦੰਮਿਸ਼ਕ ਦੇ ਅਰਾਮੀ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਦੀ ਮਦਦ ਕਰਨ ਲਈ ਆਏ ਤਾਂ ਦਾਵੀਦ ਨੇ ਉਨ੍ਹਾਂ ਵਿੱਚੋਂ 22,000 ਨੂੰ ਮਾਰ ਦਿੱਤਾ।

6ਉਸ ਨੇ ਦੰਮਿਸ਼ਕ ਦੇ ਅਰਾਮ ਵਿੱਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.