2 ਸ਼ਮੁਏਲ 8

ਦਾਵੀਦ ਨੇ ਸੋਨੇ ਦੀਆਂ ਢਾਲ਼ਾਂ ਜਿਹੜੀਆਂ ਹਾਦੇਦੇਜ਼ਰ ਦੇ ਅਫ਼ਸਰਾਂ ਦੀਆਂ ਸਨ ਲੈ ਲਈਆਂ ਅਤੇ ਉਨ੍ਹਾਂ ਨੂੰ ਯੇਰੂਸ਼ਲੇਮ ਲੈ ਆਇਆ।

2 Samuel 8:7 (UKJV) And David took the shields of gold that were on the servants of Hadadezer, and brought them to Jerusalem.

5ਜਦੋਂ ਦੰਮਿਸ਼ਕ ਦੇ ਅਰਾਮੀ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਦੀ ਮਦਦ ਕਰਨ ਲਈ ਆਏ ਤਾਂ ਦਾਵੀਦ ਨੇ ਉਨ੍ਹਾਂ ਵਿੱਚੋਂ 22,000 ਨੂੰ ਮਾਰ ਦਿੱਤਾ।

6ਉਸ ਨੇ ਦੰਮਿਸ਼ਕ ਦੇ ਅਰਾਮ ਵਿੱਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।

7ਦਾਵੀਦ ਨੇ ਸੋਨੇ ਦੀਆਂ ਢਾਲ਼ਾਂ ਜਿਹੜੀਆਂ ਹਾਦੇਦੇਜ਼ਰ ਦੇ ਅਫ਼ਸਰਾਂ ਦੀਆਂ ਸਨ ਲੈ ਲਈਆਂ ਅਤੇ ਉਨ੍ਹਾਂ ਨੂੰ ਯੇਰੂਸ਼ਲੇਮ ਲੈ ਆਇਆ।

8ਅਤੇ ਬੇਤਾਹ ਅਤੇ ਬੇਰੋਤਈ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ।

9ਜਦੋਂ ਹਮਾਥ ਦੇ ਰਾਜੇ ਤੋਈ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.