2 ਸ਼ਮੁਏਲ 9

ਦਾਵੀਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਬਚਿਆ ਹੈ ਜਿਸ ਉੱਤੇ ਮੈਂ ਯੋਨਾਥਾਨ ਦੀ ਖ਼ਾਤਰ ਦਇਆ ਕਰਾਂ?”

2 Samuel 9:1 (UKJV) And David said, Is there yet any that is left of the house of Saul, that I may show him kindness for Jonathan's sake?

1ਦਾਵੀਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਬਚਿਆ ਹੈ ਜਿਸ ਉੱਤੇ ਮੈਂ ਯੋਨਾਥਾਨ ਦੀ ਖ਼ਾਤਰ ਦਇਆ ਕਰਾਂ?”

2ਹੁਣ ਸ਼ਾਊਲ ਦੇ ਘਰਾਣੇ ਦਾ ਸੀਬਾ ਨਾਂ ਦਾ ਇੱਕ ਨੌਕਰ ਸੀ। ਉਨ੍ਹਾਂ ਨੇ ਉਸਨੂੰ ਦਾਵੀਦ ਦੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਅਤੇ ਪਾਤਸ਼ਾਹ ਨੇ ਉਸਨੂੰ ਪੁੱਛਿਆ, “ਕੀ ਤੂੰ ਸੀਬਾ ਹੈ?” ਉਸਨੇ ਜਵਾਬ ਦਿੱਤਾ, “ਜੀ ਤੁਹਾਡਾ ਸੇਵਕ ਉਹੀ ਹੈ।”

3ਰਾਜੇ ਨੇ ਪੁਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਜੀਉਂਦਾ ਨਹੀਂ ਹੈ ਜਿਸ ਉੱਤੇ ਮੈਂ ਪਰਮੇਸ਼ਵਰ ਦੀ ਦਯਾ ਵਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਵੀ ਹੈ। ਉਹ ਦੋਵੇਂ ਪੈਰਾਂ ਤੋਂ ਲੰਗੜਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.