2 ਸ਼ਮੁਏਲ 9

ਰਾਜੇ ਨੇ ਪੁਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਜੀਉਂਦਾ ਨਹੀਂ ਹੈ ਜਿਸ ਉੱਤੇ ਮੈਂ ਪਰਮੇਸ਼ਵਰ ਦੀ ਦਯਾ ਵਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਵੀ ਹੈ। ਉਹ ਦੋਵੇਂ ਪੈਰਾਂ ਤੋਂ ਲੰਗੜਾ ਹੈ।”

2 Samuel 9:3 (UKJV) And the king said, Is there not yet any of the house of Saul, that I may show the kindness of God unto him? And Ziba said unto the king, Jonathan has yet a son, which is lame on his feet.

1ਦਾਵੀਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਬਚਿਆ ਹੈ ਜਿਸ ਉੱਤੇ ਮੈਂ ਯੋਨਾਥਾਨ ਦੀ ਖ਼ਾਤਰ ਦਇਆ ਕਰਾਂ?”

2ਹੁਣ ਸ਼ਾਊਲ ਦੇ ਘਰਾਣੇ ਦਾ ਸੀਬਾ ਨਾਂ ਦਾ ਇੱਕ ਨੌਕਰ ਸੀ। ਉਨ੍ਹਾਂ ਨੇ ਉਸਨੂੰ ਦਾਵੀਦ ਦੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਅਤੇ ਪਾਤਸ਼ਾਹ ਨੇ ਉਸਨੂੰ ਪੁੱਛਿਆ, “ਕੀ ਤੂੰ ਸੀਬਾ ਹੈ?” ਉਸਨੇ ਜਵਾਬ ਦਿੱਤਾ, “ਜੀ ਤੁਹਾਡਾ ਸੇਵਕ ਉਹੀ ਹੈ।”

3ਰਾਜੇ ਨੇ ਪੁਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਜੀਉਂਦਾ ਨਹੀਂ ਹੈ ਜਿਸ ਉੱਤੇ ਮੈਂ ਪਰਮੇਸ਼ਵਰ ਦੀ ਦਯਾ ਵਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਵੀ ਹੈ। ਉਹ ਦੋਵੇਂ ਪੈਰਾਂ ਤੋਂ ਲੰਗੜਾ ਹੈ।”

4ਰਾਜੇ ਨੇ ਪੁੱਛਿਆ, “ਉਹ ਕਿੱਥੇ ਹੈ?” ਸੀਬਾ ਨੇ ਉੱਤਰ ਦਿੱਤਾ, “ਉਹ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।”

5ਇਸ ਲਈ ਦਾਵੀਦ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਸਨੂੰ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਲੋ-ਦੇਬਾਰ ਤੋਂ ਮੰਗਵਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.