2ਹੁਣ ਸ਼ਾਊਲ ਦੇ ਘਰਾਣੇ ਦਾ ਸੀਬਾ ਨਾਂ ਦਾ ਇੱਕ ਨੌਕਰ ਸੀ। ਉਨ੍ਹਾਂ ਨੇ ਉਸਨੂੰ ਦਾਵੀਦ ਦੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਅਤੇ ਪਾਤਸ਼ਾਹ ਨੇ ਉਸਨੂੰ ਪੁੱਛਿਆ, “ਕੀ ਤੂੰ ਸੀਬਾ ਹੈ?” ਉਸਨੇ ਜਵਾਬ ਦਿੱਤਾ, “ਜੀ ਤੁਹਾਡਾ ਸੇਵਕ ਉਹੀ ਹੈ।”
3ਰਾਜੇ ਨੇ ਪੁਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਜੀਉਂਦਾ ਨਹੀਂ ਹੈ ਜਿਸ ਉੱਤੇ ਮੈਂ ਪਰਮੇਸ਼ਵਰ ਦੀ ਦਯਾ ਵਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਵੀ ਹੈ। ਉਹ ਦੋਵੇਂ ਪੈਰਾਂ ਤੋਂ ਲੰਗੜਾ ਹੈ।”
4ਰਾਜੇ ਨੇ ਪੁੱਛਿਆ, “ਉਹ ਕਿੱਥੇ ਹੈ?” ਸੀਬਾ ਨੇ ਉੱਤਰ ਦਿੱਤਾ, “ਉਹ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।”
5ਇਸ ਲਈ ਦਾਵੀਦ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਸਨੂੰ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਲੋ-ਦੇਬਾਰ ਤੋਂ ਮੰਗਵਾ ਲਿਆ।
6ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਵੀਦ ਕੋਲ ਆਇਆ ਤਾਂ ਉਸ ਨੇ ਉਸ ਦਾ ਆਦਰ ਕਰਨ ਲਈ ਮੱਥਾ ਟੇਕਿਆ। ਦਾਵੀਦ ਨੇ ਕਿਹਾ, “ਮਫ਼ੀਬੋਸ਼ਥ!” ਉਸਨੇ ਜਵਾਬ ਦਿੱਤਾ, “ਤੇਰਾ ਸੇਵਕ ਹਾਜ਼ਰ ਹੈ।”